ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੇ ਸ਼ਾਹਿਦ ਕਪੂਰ, ਦੋਵਾਂ ਦੇ ਪੰਜਾਬੀ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Written by  Shaminder   |  February 01st 2023 06:27 AM  |  Updated: February 01st 2023 06:27 AM

ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੇ ਸ਼ਾਹਿਦ ਕਪੂਰ, ਦੋਵਾਂ ਦੇ ਪੰਜਾਬੀ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਸ਼ਹਿਨਾਜ਼ ਗਿੱਲ (Shehnaaz Gill) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨ ਅਦਾਕਾਰਾ (Actress) ਨੇ ਆਪਣਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

ਹੋਰ ਪੜ੍ਹੋ : ਗੁਰਦਾਸ ਮਾਨ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕ ਵੀ ਲੁਟਾ ਰਹੇ ਪਿਆਰ

ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੇ ਸ਼ਾਹਿਦ

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਨੂੰ ਲੈ ਕੇ ਸੁਰਖੀਆਂ ‘ਚ ਹੈ । ਇਸ ਸ਼ੋਅ ‘ਚ ਪਹਿਲਾਂ ਜਿੱਥੇ ਵਿੱਕੀ ਕੌਸ਼ਲ ਪਹੁੰਚੇ ਸਨ, ਉੱਥੇ ਹੀ ਹੁਣ ਇਸ ਸ਼ੋਅ ‘ਚ ਸ਼ਾਹਿਦ ਕਪੂਰ ਵੀ ਪਹੁੰਚੇ ਹਨ । ਇਸ ਦੌਰਾਨ ਅਦਾਕਾਰਾ ਨੇ ਸ਼ਾਹਿਦ ਦੇ ਨਾਲ ਖੂਬ ਮਸਤੀ ਕੀਤੀ ।ਸ਼ਾਹਿਦ ਆਪਣੀ ਫ਼ਿਲਮ ‘ਫਰਜ਼ੀ’ ਦੇ ਪ੍ਰਮੋਸ਼ਨ ਲਈ ਇਸ ਸ਼ੋਅ ‘ਚ ਪਹੁੰਚੇ ਸਨ ।

shehnaaz Gill image Source : Instagram

ਹੋਰ ਪੜ੍ਹੋ :ਟੌਪ ਦੀ ਜਗ੍ਹਾ ਜੀਨਸ ਪਾ ਕੇ ਰੈਸਟੋਰੈਂਟ ਪਹੁੰਚ ਗਈ ਉਰਫੀ ਜਾਵੇਦ, ਲੋਕਾਂ ਨੇ ਕਿਹਾ ‘ਪੈਂਟ ਫਾੜ ਦੀ’

ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਏਗੀ ਨਜ਼ਰ

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ 'ਚ ਬਤੌਰ ਮਾਡਲ ਕੀਤੀ ਸੀ । ਪਰ ਹੁਣ ਅਦਾਕਾਰਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਧੱਕ ਪਾਉਣ ਜਾ ਰਹੀ ਹੈ । ਉਹ ਜਲਦ ਹੀ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।

Shehnaaz Gill ,,

ਆਖਿਰੀ ਵਾਰ ਉਸ ਨੂੰ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਵੇਖਿਆ ਗਿਆ ਸੀ । ਜਿਸ ‘ਚ ਸੋਨਮ ਬਾਜਵਾ ਵੀ ਉਸ ਦੇ ਨਾਲ ਨਜ਼ਰ ਆਈ ਸੀ ।

Shehnaaz Gill

ਬਿੱਗ ਬੌਸ ਤੋਂ ਬਾਅਦ ਹੋਈ ਚੜਤ

ਸ਼ਹਿਨਾਜ਼ ਗਿੱਲ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਉਸ ਨੇ ਬਿੱਗ ਬੌਸ ‘ਚ ਬਤੌਰ ਪ੍ਰਤੀਭਾਗੀ ਹਿੱਸਾ ਲਿਆ । ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਦੋਵਾਂ ਦੀ ਜੋੜੀ ਸਿਡਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network