ਸ਼ਾਹਿਦ ਕਪੂਰ ਨੇ ਪਤਨੀ ਮੀਰਾ ਨੂੰ ਰੋਮਾਂਟਿਕ ਅੰਦਾਜ਼ ਦੇ ਨਾਲ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਤੇ ਕਲਾਕਾਰ ਵੀ ਕਰ ਰਹੇ ਨੇ ਮੀਰਾ ਰਾਜਪੂਤ ਨੂੰ ਵਿਸ਼

written by Lajwinder kaur | September 08, 2021

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ Shahid Kapoor ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ, ਉਹ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਦਿਲਚਸਪ ਪੋਸਟਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਮੀਰਾ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ। ਇਹ ਖ਼ਾਸ ਮੌਕਾ ਰਿਹਾ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ Mira Rajput  ਦੇ ਜਨਮਦਿਨ ਦਾ। ਉਨ੍ਹਾਂ ਦੀ ਇਹ ਪੋਸਟ ਖੂਬ ਸੁਰਖ਼ੀਆਂ ਵਟੋਰ ਰਹੀ ਹੈ।

shahid kapoor posted birthday wished to his wife meera-min image source- instagram

ਹੋਰ ਪੜ੍ਹੋ : ‘Jatt Bukda Fire’ ਗੀਤ ਹੋਇਆ ਰਿਲੀਜ਼, ਗਿੱਪੀ ਗਰੇਵਾਲ ਤੇ ਸੁਲਤਾਨ ਦੀ ਜੋੜੀ ਪਾ ਰਹੀ ਹੈ ਧੱਕ, ਦੇਖੋ ਵੀਡੀਓ

ਐਕਟਰ ਸ਼ਾਹਿਦ ਕਪੂਰ ਨੇ ਆਪਣੀ ਤੇ ਮੀਰਾ ਦੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ-  'ਸਿਰਫ ਖੁਸ਼ੀ ਵਿੱਚ ਹੀ ਨਹੀਂ ਬਲਕਿ ਤੁਹਾਡੇ ਦੁੱਖਾਂ ਨੂੰ ਸਾਂਝਾ ਕਰਨ ਲਈ ਵੀ ... ਹਰ ਰੋਜ਼ ਅਸੀਂ ਨਾ ਸਿਰਫ ਇੱਕ ਦੂਜੇ ਦੀਆਂ ਬਾਹਾਂ ਵਿੱਚ ਮੁਸਕਰਾਵਾਂਗੇ ਬਲਕਿ ਇੱਕ ਦੂਜੇ ਦੀਆਂ ਬਾਹਾਂ ਵਿੱਚ ਰੋਂਦੇ ਵੀ ਰਹਾਂਗੇ. ਤੁਸੀਂ ਮੇਰੇ ਸਾਰੇ ਸੰਸਾਰ ਦਾ ਕੇਂਦਰ ਹੋ. ਅਤੇ ਮੈਂ ਇਸਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ ਚਾਹੁੰਦਾ. ਤੁਹਾਨੂੰ ਜਨਮਦਿਨ ਦੀਆਂ ਬਹੁਤ -ਬਹੁਤ ਸ਼ੁਭਕਾਮਨਾਵਾਂ। ''

inside image of shahid kapoor with mira image source- instagram

ਹੋਰ ਪੜ੍ਹੋ : ‘Rara Riri Rara Reloaded’ ਹੋਇਆ ਰਿਲੀਜ਼, ਗੁਰਵਰ ਚੀਮਾ ਤੇ ਸਰਬਜੀਤ ਚੀਮਾ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਪਹਿਲੀ ਫੋਟੋ ਵਿੱਚ ਸ਼ਾਹਿਦ ਮੀਰਾ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਅਤੇ ਖੁੱਲ੍ਹ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੂਜੀ ਤਸਵੀਰ 'ਚ ਸ਼ਾਹਿਦ ਮੀਰਾ ਦੇ ਨਾਲ ਰੋਮਾਂਟਿਕ ਅੰਦਾਜ਼' ਚ ਖੜ੍ਹੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਮਸ਼ਹੂਰ ਸਿਤਾਰੇ ਮੀਰਾ ਰਾਜਪੂਤ ਨੂੰ ਕਮੈਂਟ ਕਰਕੇ  ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ।

 

 

View this post on Instagram

 

A post shared by Shahid Kapoor (@shahidkapoor)

0 Comments
0

You may also like