ਸ਼ਾਹਿਦ ਕਪੂਰ ਨੇ ਦੋਸਤਾਂ ਨਾਲ ਪੰਜਾਬੀ ਗੀਤ ‘ਤੇ ਪਾਇਆ ਖੂਬ ਭੰਗੜਾ; ਯੂਜ਼ਰਸ ਕਰ ਰਹੇ ਨੇ ਮਜ਼ੇਦਾਰ ਕਮੈਂਟ

Written by  Lajwinder kaur   |  February 12th 2023 04:39 PM  |  Updated: February 12th 2023 04:43 PM

ਸ਼ਾਹਿਦ ਕਪੂਰ ਨੇ ਦੋਸਤਾਂ ਨਾਲ ਪੰਜਾਬੀ ਗੀਤ ‘ਤੇ ਪਾਇਆ ਖੂਬ ਭੰਗੜਾ; ਯੂਜ਼ਰਸ ਕਰ ਰਹੇ ਨੇ ਮਜ਼ੇਦਾਰ ਕਮੈਂਟ

Shahid Kapoor dance video: ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੇ OTT ਡੈਬਿਊ ਨੂੰ ਲੈ ਕੇ ਚਰਚਾ 'ਚ ਹਨ। ਵੈੱਬ ਸੀਰੀਜ਼ ਫਰਜ਼ੀ ਨੂੰ ਜਿੱਥੇ ਫ਼ਿਲਮ ਆਲੋਚਕਾਂ ਵੱਲੋਂ ਖੂਬ ਤਾਰੀਫ ਮਿਲ ਰਹੀ ਹੈ, ਉਥੇ ਹੀ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ 'ਤੇ ਸ਼ਾਹਿਦ ਕਪੂਰ ਦੀ ਅਦਾਕਾਰੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਵੈੱਬ ਸੀਰੀਜ਼ ਫਰਜ਼ੀ ਦੀ ਕਾਮਯਾਬੀ ਨੂੰ ਲੈ ਕੇ ਅਦਾਕਾਰ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਇਸ 'ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ ਅਤੇ ਕਮੈਂਟਸ 'ਚ ਮਜ਼ਾਕੀਆ ਟਿੱਪਣੀਆਂ ਸ਼ੇਅਰ ਕਰ ਰਹੇ ਹਨ।

image source: Instagram

ਹੋਰ ਪੜ੍ਹੋ : ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ

image source: Instagram  

ਸ਼ਾਹਿਦ ਕਪੂਰ ਦਾ ਭੰਗੜਾ ਵੀਡੀਓ ਵਾਇਰਲ

ਅਦਾਕਾਰ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਉਹ ਆਪਣੇ ਦੋਸਤਾਂ ਦੇ ਨਾਲ ਮਿਲਕੇ ਪੰਜਾਬੀ ਗੀਤ ਉੱਤੇ ਜੰਮ ਕੇ ਭੰਗੜਾ ਪਾ ਰਹੇ ਹਨ। ਇਸ ਵੀਡੀਓ ਦੇ ਨਾਲ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, ''ਜੱਟ ਦਾ ਸਵੈਗ’’। ਕਲਾਕਾਰ ਤੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

image source: Instagram

ਸ਼ਾਹਿਦ ਦੇ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਮਜ਼ਾਕ 'ਚ ਲਿਖਿਆ, ''ਲੱਗਦਾ ਹੈ ਕਿ ਭਾਬੀ ਜੀ ਘਰ ‘ਚ ਨਹੀਂ ਹਨ।'' ਦੂਜੇ ਨੇ ਲਿਖਿਆ, ''ਫਰਜ਼ੀ ਦੇਖੀ ਅਤੇ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਸਟੋਕ ਕੀਤਾ। ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ।” ਤੀਜੇ ਨੇ ਲਿਖਿਆ, “ਕਿਆ ਐਨਰਜੀ ਹੈ। ਅੱਗ।"

image source: Instagram

ਸ਼ਾਹਿਦ ਕਪੂਰ ਦੀ ਵੈੱਬ ਸੀਰੀਜ਼ ‘ਫਰਜ਼ੀ’

ਵੈੱਬ ਸੀਰੀਜ਼ ਫਰਜ਼ੀ ਹਾਲ ਹੀ 'ਚ ਰਿਲੀਜ਼ ਹੋਈ ਹੈ, ਜੋ ਸ਼ਾਹਿਦ ਕਪੂਰ ਦੀ ਓਟੀਟੀ ਡੈਬਿਊ ਹੈ। ਫਰਜ਼ੀ ਦੀ ਗੱਲ ਕਰੀਏ ਤਾਂ ਇਸ ਵੈੱਬ ਸੀਰੀਜ਼ 'ਚ ਸ਼ਾਹਿਦ ਕਪੂਰ ਤੋਂ ਇਲਾਵਾ ਵਿਜੇ ਸੇਤੂਪਤੀ, ਰਾਸ਼ੀ ਖੰਨਾ, ਕੇਕੇ ਮੈਨਨ, ਭੁਵਨ ਅਰੋੜਾ, ਰੇਜੀਨਾ ਕੈਸੈਂਡਰਾ ਅਤੇ ਅਮੋਲ ਪਾਲੇਕਰ ਵੀ ਮੁੱਖ ਭੂਮਿਕਾਵਾਂ 'ਚ ਹਨ।

ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਹਾਲ ਹੀ 'ਚ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਲਈ ਜੈਸਲਮੇਰ ਪਹੁੰਚੇ ਸਨ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।

 

 

View this post on Instagram

 

A post shared by Shahid Kapoor (@shahidkapoor)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network