ਅਜਿਹਾ ਕੀ ਹੋਇਆ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨਾਲ, ਵੀਡੀਓ ਸ਼ੇਅਰ ਕਰਕੇ ਪੁੱਛਿਆ- ‘ਮਾਂ ਵਰਗੀ ਬਣਦੀ ਜਾ ਰਹੀ ਹਾਂ’

written by Lajwinder kaur | January 05, 2022

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇਂ ਹੀ ਕਦੇ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਈ, ਪਰ ਉਨ੍ਹਾਂ ਦੀ ਪ੍ਰਸਿੱਧੀ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ। ਮੀਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਮੀਰਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਕਦੇ ਉਹ ਆਪਣੇ ਪਤੀ ਸ਼ਾਹਿਦ ਕਪੂਰ ਨਾਲ ਰੋਮਾਂਟਿਕ ਵੀਡੀਓਜ਼ ਅਤੇ ਕਦੇ ਫਨੀ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਫੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ

feature image of shahid kapoor and mira rajput kapoor

ਮੀਰਾ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਜੀਬ ਚਿਹਰਾ ਬਣਾ ਕੇ ਪ੍ਰਸ਼ੰਸਕਾਂ ਨੂੰ ਕੁਝ ਕਹਿ ਰਹੀ ਹੈ। ਅਸਲ 'ਚ ਇਸ ਫਨੀ ਵੀਡੀਓ 'ਚ ਮੀਰਾ ਕਹਿ ਰਹੀ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਹ ਹੁਣ ਆਪਣੀ ਮਾਂ ਵਾਂਗ ਵਿਵਹਾਰ ਕਰਨ ਲੱਗ ਪਈ ਹੈ। ਵੀਡੀਓ 'ਚ ਮੀਰਾ ਐਕਸਪ੍ਰੈਸ਼ਨ ਦੇ ਰਹੀ ਹੈ ਅਤੇ ਪਿੱਛੇ ਟੈਕਸਟ ਲਿਖਿਆ ਹੋਇਆ ਹੈ, 'ਜਦੋਂ ਮੇਰਾ ਬੇਟਾ ਆਪਣੀ ਜੈਕੇਟ ਖਿੱਚ ਲੈ ਕੇ ਜਾ ਰਿਹਾ ਸੀ, ਮੈਂ ਉਸ ਨੂੰ ਕਿਹਾ, ਝਾੜੂ ਨਾ ਬਣਾਓ'। ਮੀਰਾ ਕਹਿੰਦੀ ਮੇਰੇ ਨਾਲ ਕੀ ਹੋ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਮੀਰਾ ਨੇ ਕੈਪਸ਼ਨ 'ਚ ਲਿਖਿਆ, 'ਕੀ ਮੈਂ ਆਪਣੀ ਮਾਂ ਵਰਗੀ ਬਣ ਰਹੀ ਹਾਂ'। ਮੀਰਾ ਰਾਜਪੂਤ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

shahid kapoor wished happy birthday to his wife mira rajput-min

ਦੱਸ ਦੇਈਏ ਕਿ ਮੀਰਾ ਰਾਜਪੂਤ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਮੀਰਾ ਕਾਫੀ ਫਿੱਟ ਹੈ। ਮੀਰਾ ਨੂੰ ਅਕਸਰ ਜਿੰਮ ਦੇ ਬਾਹਰ ਵੀ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਮੀਰਾ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ 'ਤੇ ਬਿਊਟੀ ਟਿਪਸ ਵੀ ਸ਼ੇਅਰ ਕਰਦੀ ਰਹਿੰਦੀ ਹੈ। ਮੀਰਾ ਅਤੇ ਸ਼ਾਹਿਦ ਬਾਲੀਵੁੱਡ ਦੀ ਮਸ਼ਹੂਰ ਜੋੜੀ ਹੈ ਅਤੇ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਦੋਵਾਂ ਇਕੱਠੇ ਮਸਤੀ ਕਰਦੇ ਹੋਏ ਵੀ ਦੇਖਿਆ ਜਾਂਦਾ ਹੈ। ਦੱਸ ਦਈਏ ਸ਼ਾਹਿਦ ਕਪੂਰ ਜੋ ਕਿ ਜਰਸੀ ਫ਼ਿਲਮ ‘ਚ ਨਜ਼ਰ ਆਉਣਾ ਸੀ, ਪਰ ਕੋਵਿਡ ਕਰਕੇ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ।

 

 

View this post on Instagram

 

A post shared by Mira Rajput Kapoor (@mira.kapoor)

You may also like