Trending:
ਬਾਲੀਵੁੱਡ ਗਾਇਕ ਸ਼ਾਹਿਦ ਮਾਲਿਆ ਦਾ ਨਵਾਂ ਗੀਤ ‘Mein Jawa Kithe’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਬਾਲੀਵੁੱਡ ਗਾਇਕ ਸ਼ਾਹਿਦ ਮਾਲਿਆ (Shahid Mallya) ਦਾ ਨਵਾਂ ਟਰੈਕ 'ਮੈਂ ਜਾਵਾਂ ਕਿੱਥੇ' (‘Mein Jawa Kithe’) ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਗੀਤ ‘ਚ ਪਿਆਰ ‘ਚ ਟੁੱਟੇ ਦਿਲ ਦੇ ਦਰਦ ਨੂੰ ਬਹੁਤ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ।
image source-youtube
: ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਰੇਦਾਨ ਹੰਸ ਦੀਆਂ ਆਪਣੀ ਮੰਮੀ-ਪਾਪਾ ਦੇ ਨਾਲ ਇਹ ਖ਼ਾਸ ਤਸਵੀਰਾਂ
image source-youtube
ਇਸ ਗੀਤ ਦੇ ਬੋਲ ਲਿਖੇ Jasvindar & Shahid ਨੇ ਲਿਖੇ ਨੇ ਤੇ Sangeet Saral ਵੱਲੋਂ ਕੰਪੋਜ਼ ਕੀਤਾ ਗਿਆ ਹੈ। ਇਸ ਗੀਤ ਦੇ ਸ਼ਾਨਦਾਰ ਵੀਡੀਓ ਨੂੰ ਰਾਜੀਵ ਐੱਸ ਰੁਈਆ (Rajiv S Ruia) ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦੇ ਨਾਲ Rajiv S Ruia ਨੇ ਇਸ ਇੰਡਸਟਰੀ ‘ਚ ਆਪਣੇ 100 ਵੀਡੀਓਜ਼ ਪੂਰੇ ਕਰ ਲਏ ਨੇ।
image source-youtube
ਵਿਕਰਮ ਜੈਨ ਅਤੇ ਪੂਜਾ ਬਿਸ਼ਟ ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ Sunshine Music ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ।