ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਜ਼ ਨੂੰ ਪਸੰਦ ਆਇਆ ਸ਼ਹਿਨਾਜ਼ ਦਾ ਨਵਾਂ ਅੰਦਾਜ਼
ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਨੇ ਡੱਬੂ ਰਤਲਾਨੀ ਵੱਲੋਂ ਕੀਤੇ ਗਏ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸ਼ਹਿਨਾਜ਼ ਗਿੱਲ ਨੇ ਆਪਣੇ ਗੋਲਡਨ ਪਲੇਅ ਬਟਨ ਦੀ ਵੀਡੀਓ ਤੋਂ ਬਾਅਦ ਆਪਣੇ ਫੈਨਜ਼ ਹੋਲੀ ਦੇ ਤਿਉਹਾਰ ਉੱਤੇ ਇੱਕ ਹੋਰ ਖ਼ਾਸ ਤੋਹਫਾ ਦਿੱਤਾ ਹੈ। ਸ਼ਹਿਨਾਜ਼ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਚਿੱਟੇ ਤੇ ਜਾਮਣੀ ਰੰਗ ਦੀ ਇੱਕ ਡਰੈਸ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸ ਜਾਮਣੀ ਰੰਗ ਦੀ ਕਲਰਫੂਲ ਡਿਜ਼ਾਈਨ ਵਾਲੀ ਜੈਕਟ ਵੀ ਕੈਰੀ ਕੀਤੀ ਹੈ। ਸ਼ਹਿਨਾਜ਼ ਨੇ ਲਾਈਟ ਮੇਅਕਪ ਤੇ ਨਵੇਂ ਹੇਅਰਸਟਾਈਲ ਦੇ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਸ਼ਹਿਨਾਜ਼ ਨੇ ਆਪਣੀ ਇਹ ਪੋਸਟ ਡੱਬੂ ਰਤਲਾਨੀ , ਮਨੀਸ਼ਾ ਡੀ ਰਤਲਾਨੀ ਸਣੇ ਪੂਰੀ ਫੋਟੋਸ਼ੂਟ ਟੀਮ ਨੂੰ ਟੈਗ ਕੀਤੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਵਿੱਚ ਲਿਖਿਆ, " "ਚਿੰਤਾ ਨਾ ਕਰੋ, ਜਾਮਨੀ ਬਣੋ" ਅਤੇ 'ਪੰਜਾਬ ਦੀ ਕੈਟਰੀਨਾ ਕੈਫ' ਨੇ ਆਪਣੇ ਫੈਨਜ਼ ਚਿੰਤਾ ਮੁਕਤ ਰਹਿਣ ਤੇ ਖ਼ੁਦ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਹੋਲੀ ਦੇ ਤਿਉਹਾਰ 'ਤੇ ਮਿਲਿਆ ਯੂਟਿਊਬ ਦਾ ਗੋਲਡਨਪਲੇਅ ਬਟਨ, ਵੇਖੋ ਸ਼ਹਿਨਾਜ਼ ਦਾ ਰਿਐਕਸ਼ਨ
ਸ਼ਹਿਨਾਜ਼ ਦੇ ਫੈਨਜ਼ ਉਸ ਦੇ ਇਸ ਨਵੇਂ ਅੰਦਾਜ਼ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਹਨ। ਉਹ ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉੱਤੇ ਦਿਲ ਵਾਲੇ ਈਮੋਜੀਸ ਤੇ ਵੱਖ-ਵੱਖ ਕਮੈਂਟ ਲਿਖ ਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।
ਇਸ ਤੋਂ ਪਹਿਲਾਂ ਹੋਲੀ ਤੋਂ ਮਹਿਜ਼ ਇੱਕ ਦਿਨ ਪਹਿਲਾਂ ਹੀ ਸ਼ਹਿਨਾਜ਼ ਨੂੰ ਯੂਟਿਊਬ ਵੱਲੋਂ 1 ਮਿਲੀਅਨ ਸਬਸਕ੍ਰਾਈਬਰ ਪੂਰੇ ਕਰਨ ਲਈ ਗੋਲਡਨ ਪਲੇਅ ਬਟਨ ਮਿਲਿਆ ਹੈ। ਸ਼ਹਿਨਾਜ਼ ਨੇ ਆਪਣੇ ਫੈਨਜ਼ ਨਾਲ ਯੂਟਿਊਬ ਦੇ ਗੋਲਡਨ ਪਲੇਅ ਬਟਨ ਦੀ ਅਨਬਾਕਸਿੰਗ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ, ਫੈਨਜ਼ ਨੇ ਇਸ ਨੂੰ ਬਹੁਤ ਪਸੰਦ ਕੀਤਾ।