ਡੌਨ ਬਣਕੇ ਜਲਦ ਵੱਡੇ ਪਰਦੇ 'ਤੇ ਵਾਪਸੀ ਕਰਨਗੇ ਸ਼ਾਹਰੁਖ ਖਾਨ

Written by  Aaseen Khan   |  January 23rd 2019 04:20 PM  |  Updated: January 23rd 2019 04:20 PM

ਡੌਨ ਬਣਕੇ ਜਲਦ ਵੱਡੇ ਪਰਦੇ 'ਤੇ ਵਾਪਸੀ ਕਰਨਗੇ ਸ਼ਾਹਰੁਖ ਖਾਨ

ਡੌਨ ਬਣਕੇ ਜਲਦ ਵੱਡੇ ਪਰਦੇ 'ਤੇ ਵਾਪਸੀ ਕਰਨਗੇ ਸ਼ਾਹਰੁਖ ਖਾਨ : ਸ਼ਾਹਰੁਖ ਖਾਨ ਦੀ ਹਿੱਟ ਸੀਰੀਜ਼ ਡੌਨ ਜਿਸ ਦੇ ਤੀਜੇ ਭਾਗ ਦਾ ਦਰਸ਼ਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਡੌਨ ਸੀਰੀਜ਼ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫਿਲਮ ਦੇ ਡਾਇਰੈਕਟਰ ਫਰਹਾਨ ਅਖਤਰ ਨੇ ਡੌਨ 3 ਦੀ ਤਿਆਰੀਆਂ 'ਚ ਲੱਗ ਗਏ ਹਨ। ਫੈਨਜ਼ ਹੁਣ ਉਮੀਦ ਜਤਾ ਰਹੇ ਹਨ ਕਿ ਸ਼ਾਹਰੁਖ ਖਾਨ ਨੂੰ ਲੰਬੇ ਸਮੇਂ ਬਾਅਦ ਡੌਨ ਦੇ ਰੂਪ 'ਚ ਦੇਖਿਆ ਜਾ ਸਕੇਗਾ।

ਪਿਛਲੀ ਫਿਲਮ ਵਾਂਗ ਹੀ ਇਸ ਫਿਲਮ ਦਾ ਨਾਮ ਡੌਨ 3 ਨਹੀਂ ਹੋਵੇਗਾ ਸਗੋਂ ਫਿਲਮ ਦਾ ਨਾਮ 'ਡੌਨ: ਦ ਫਾਈਨਲ ਚੈਪਟਰ' ਹੋਣ ਵਾਲਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਡੌਨ ਸੀਰੀਜ਼ ਦਾ ਆਖ਼ਿਰੀ ਭਾਗ ਹੋਣ ਵਾਲਾ ਹੈ।ਵੱਡਾ ਬਦਲਾਵ ਇਹ ਹੋਣ ਵਾਲਾ ਹੈ ਕਿ ਇਸ ਬਾਰ ਫਿਲਮ 'ਚ ਪ੍ਰਿਯੰਕਾ ਚੋਪੜਾ ਨਜ਼ਰ ਨਹੀਂ ਆਵੇਗੀ ਸਗੋਂ ਇਸ ਵਾਰ ਸ਼ਾਹਰੁਖ ਖਾਨ ਦੀ ਜੰਗਲੀ ਬਿੱਲੀ ਦਾ ਕਿਰਦਾਰ ਕੋਈ ਹੋਰ ਹੀ ਨਿਭਾਵੇਗਾ।

 

View this post on Instagram

 

Two many beautiful women..Too little time. Will be back NYC to savour their company & love again...soon.

A post shared by Shah Rukh Khan (@iamsrk) on

ਇੱਕ ਹੋਰ ਖਾਸੀਅਤ ਫਿਲਮ ਦੀ ਇਹ ਹੋਣ ਵਾਲੀ ਹੈ ਕਿ ਇਸ ਵਾਰ ਫਿਲਮ ਦੇ ਡਾਇਰੈਕਟਰ ਫਰਾਹਨ ਅਖਤਰ ਵੀ ਫਿਲਮ 'ਚ ਕੈਮਿਓ ਕਰਨਗੇ। ਪਿਛਲੀ ਫਿਲਮ ਡੌਨ 2 ਦੀ ਗੱਲ ਕਰੀਏ ਤਾਂ ਉਸ 'ਚ ਰਿਤਿਕ ਰੌਸ਼ਨ ਵੱਲੋਂ ਕੈਮਿਓ ਕੀਤਾ ਗਿਆ ਸੀ।ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫਿਲਮ ਦੀ ਸ਼ੂਟਿੰਗ ਇਸੇ ਸਾਲ 'ਚ ਸ਼ੁਰੂ ਹੋ ਸਕਦੀ ਹੈ। ਪਿਛਲੇ ਲੰਬੇ ਸਮੇਂ ਤੋਂ ਸ਼ਾਹਰੁਖ ਖਾਨ ਹਿੱਟ ਫਿਲਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹਨਾਂ ਦੀਆਂ ਪਿਛਲੇ ਸਮੇਂ 'ਚ ਆਈਆਂ ਫ਼ਿਲਮਾਂ ਬਾਕਸ ਆਫਿਸ ਤੇ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ।

ਹੋਰ ਵੇਖੋ : ਵਿਰਾਟ ਕੋਹਲੀ ਨੇ ਅਨੁਸ਼ਕਾ ਦੀ ਕੀਤੀ ਤਾਰੀਫ , ਤਾਂ ਇੰਝ ਉੱਡਿਆ ਮਜ਼ਾਕ

 

View this post on Instagram

 

Hug from the Thug....!! Beat that!

A post shared by Shah Rukh Khan (@iamsrk) on

ਦੇਖਣਾ ਹੋਵੇਗਾ ਡੌਨ ਸੀਰੀਜ਼ ਦਾ ਆਖ਼ਿਰੀ ਭਾਗ ਯਾਨੀ ਡੌਨ : ਦ ਫਾਈਨਲ ਚੈਪਟਰ ਨਾਲ ਸ਼ਾਹਰੁਖ ਖਾਨ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਦੇ ਹਨ ਜਾਂ ਨਹੀਂ। ਜੇਕਰ ਗੱਲ ਕਰੀਏ ਡੌਨ ਸੀਰੀਜ਼ ਦੀਆਂ ਪਿਛਲੀਆਂ ਫ਼ਿਲਮਾਂ ਦੀ ਤਾਂ ਉਹ ਸੁਪਰਹਿੱਟ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network