
Jawan movie OTT platform, digital rights and release date: ਬਾਲੀਵੁੱਡ ਦੇ 'ਕਿੰਗ' ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਉਥੇ ਹੀ ਹੁਣ ਇਹ ਖ਼ਬਰ ਹੈ ਕਿ ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' OTT ਪਲੇਟਫਾਰਮ 'ਤੇ ਵੀ ਰਿਲੀਜ਼ ਹੋਵੇਗੀ।

ਜਿਥੇ ਇੱਕ ਪਾਸੇ ਸ਼ਾਹਰੁਖ ਖਾਨ ਦੇ ਫੈਨਜ਼ ਲੰਬੇ ਸਮੇਂ ਤੋਂ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਉਥੇ ਹੀ ਕੁਝ ਦਿਨ ਪਹਿਲਾਂ ਹੀ ਅਦਾਕਾਰ ਨੇ ਆਪਣੀ ਆਉਣ ਵਾਲੀ ਫਿਲਮ ਜਵਾਨ ਦਾ ਟੀਜ਼ਰ ਅਤੇ ਮੋਸ਼ਨ ਪੋਸਟਰ ਜਾਰੀ ਕਰਕੇ ਆਪਣੇ ਫੈਨਜ਼ ਨੂੰ ਖੁਸ਼ ਕੀਤਾ ਹੈ। ਇਸ ਦੇ ਨਾਲ ਹੀ ਇਸ ਫਿਲਮ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਖੁਸ਼ੀ ਹੋ ਜਾਣਗੇ।
ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਰੋੜਾਂ ਦਾ ਕਾਰੋਬਾਰ ਕਰ ਚੁੱਕੀ ਹੈ।
ਕਿਸ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼
ਮੀਡੀਆ ਰਿਪੋਰਟਸ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ਮੇਕਰਸ ਨੇ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੇ ਡਿਜੀਟਲ ਰਾਈਟਸ OTT ਪਲੇਟਫਾਰਮ Netflix ਨੂੰ ਵੇਚ ਦਿੱਤੇ ਹਨ। ਯਾਨੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਸ਼ਾਹਰੁਖ ਖਾਨ ਦੀ ਫਿਲਮ 'ਨੈੱਟਫਲਿਕਸ' 'ਤੇ ਰਿਲੀਜ਼ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਨਿਰਮਾਤਾਵਾਂ ਅਤੇ OTT ਪਲੇਟਫਾਰਮ Netflix ਵਿਚਾਲੇ ਕਰੀਬ 120 ਕਰੋੜ ਰੁਪਏ ਦੀ ਡੀਲ ਹੋਈ ਹੈ।

ਦੱਸ ਦਈਏ ਕਿ ਇਹ ਸ਼ਾਹਰੁਖ ਖਾਨ ਦੀ ਪਹਿਲੀ ਅਜਿਹੀ ਫਿਲਮ ਹੈ, ਜੋ ਪੂਰੇ ਪੈਨ ਇੰਡੀਆ ਲੈਵਲ 'ਤੇ ਰਿਲੀਜ਼ ਹੋ ਰਹੀ ਹੈ। ਇਸ ਨੂੰ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
ਫਿਲਮ ਬਾਰੇ ਗੱਲ ਕਰਦੇ ਹੋਏ, ਸ਼ਾਹਰੁਖ ਖਾਨ ਨੇ ਕਿਹਾ, "ਜਵਾਨ ਇੱਕ ਯੂਨੀਵਰਸਲ ਕਹਾਣੀ ਹੈ ਜੋ ਭਾਸ਼ਾਵਾਂ, ਭੂਗੋਲ ਤੋਂ ਪਰੇ ਹੈ। ਇਹ ਫਿਲਮ ਹਰ ਕਿਸੇ ਦੇ ਆਨੰਦ ਲਈ ਹੈ। ਇਸ ਫਿਲਮ ਨੂੰ ਬਣਾਉਣ ਦਾ ਸਿਹਰਾ ਐਟਲੀ ਨੂੰ ਜਾਂਦਾ ਹੈ, ਜੋ ਮੇਰੇ ਲਈ ਵੀ ਬਹੁਤ ਵਧੀਆ ਅਨੁਭਵ ਰਿਹਾ ਕਿਉਂਕਿ ਮੈਨੂੰ ਐਕਸ਼ਨ ਫਿਲਮਾਂ ਪਸੰਦ ਹਨ। ਟੀਜ਼ਰ ਆਉਣ ਵਾਲੇ ਸਮੇਂ ਦੀ ਝਲਕ ਦਿੰਦਾ ਹੈ।

ਹੋਰ ਪੜ੍ਹੋ: ਕ੍ਰਿਸ਼ਨਾ ਅਭਿਸ਼ੇਕ ਨੇ ਮਾਮਾ ਗੋਵਿੰਦਾ ਦੇ ਮਸ਼ਹੂਰ ਗੀਤ 'ਤੇ ਕੀਤਾ ਡਾਂਸ, ਵੇਖੋ ਵੀਡੀਓ
ਐਟਲੀ ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ ਨਾਲ ਆਪਣੀ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਇਹ ਫਿਲਮ 2 ਜੂਨ, 2023 ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਵਿੱਚ ਸ਼ਾਹੁਰਖ ਖਾਨ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਨਜ਼ਰ ਆਵੇਗੀ। ਫਿਲਮ ਓਮ ਸਾਂਤੀ ਓਮ ਤੋਂ ਬਾਅਦ ਮੁੜ ਇਹ ਜੋੜੀ ਸਕ੍ਰੀਨ ਸਪੇਸ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।