ਇਸ ਤਸਵੀਰ 'ਚ ਛਿਪਿਆ ਹੈ ਅੱਜ ਦਾ ਬਾਲੀਵੁੱਡ 'ਚ ਵਿਲੇਨ,ਕਮੇਡੀ ਅਤੇ ਸੰਜੀਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ,ਕੀ ਤੁਸੀਂ ਪਛਾਣਿਆ !  

written by Shaminder | October 07, 2019

ਸ਼ਕਤੀ ਕਪੂਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਆਪਣੀ ਜ਼ਿੰਦਗੀ 'ਚ ਨਿਭਾਏ ਹਨ ।ਉਨ੍ਹਾਂ ਨੇ ਜਿੱਥੇ ਫ਼ਿਲਮਾਂ 'ਚ ਆਪਣਾ ਖਲਨਾਇਕੀ ਦਾ ਰੌਅਬ ਰੱਖਿਆ ਹੈ । ਉੱਥੇ ਹੀ ਉਨ੍ਹਾਂ ਨੇ ਕਮੇਡੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਕਿਰਦਾਰ ਵੀ ਨਿਭਾਏ ਹਨ । https://www.instagram.com/p/B3TWbBml-wr/ ਸ਼ਕਤੀ ਕਪੂਰ ਦੀ ਧੀ ਸ਼੍ਰਧਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਵੀ ਪੁੱਛਿਆ ਹੈ ਕਿ ਇਨ੍ਹਾਂ ਵਿੱਚੋਂ ਪਾਪਾ ਕੌਣ ਹਨ ! https://www.instagram.com/p/B18Qj1NFxGM/?utm_source=ig_embed&utm_campaign=dlfix ਇਹ ਤਸਵੀਰ ਕਰੀਬ 55 ਸਾਲ ਪਹਿਲਾਂ ਦੀ ਹੈ ਉਦੋਂ ਦੀ ਜਦੋਂ ਉਹ ਆਪਣੇ ਸਕੂਲ 'ਚ ਕ੍ਰਿਕੇਟ ਟੀਮ ਦੇ ਕੈਪਟਨ ਸਨ -ਸਲਵਾਨ ਪਬਲਿਕ ਸਕੂਲ,ਦਿੱਲੀ । ਦੱਸ ਦਈਏ ਕਿ ਸ਼ਕਤੀ ਕਪੂਰ 700 ਦੇ ਕਰੀਬ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਆਪਣੇ ਫ਼ਿਲਮੀ ਕਰੀਅਰ 'ਚ ਉਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ ।

0 Comments
0

You may also like