ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਸੁੱਖ-ਈ ਮਿਊਜ਼ੀਕਲ ਡੌਕਟਰਜ਼ ਨੇ ਪਰਮਾਤਮਾ ਦਾ ਕੀਤਾ ਸ਼ੁਕਰਾਨਾ

written by Lajwinder kaur | April 29, 2021

ਆਪਣੀ ਸੰਗੀਤਕ ਧੁਨਾਂ ਅਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਤੇ ਸੰਗੀਤ ਨਿਰਦੇਸ਼ਕ  ਸੁੱਖ-ਈ ਮਿਊਜ਼ਿਕਲ ਡੌਕਟਰਜ਼ (Sukhe Muzical Doctorz )ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਬਹੁਤ ਹੀ ਖ਼ਾਸ ਸੁਨੇਹਾ ਦਿੱਤਾ ਹੈ।

sukh-e musical image source- instagram
ਹੋਰ ਪੜ੍ਹੋ :  ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਨਾਲ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਕਿਹਾ- '' ਪੁੱਤ ਵੀਰ ਦਾ, ਭਤੀਜਾ ਮੇਰਾ, ਨਿਓਂ ਜੜ੍ਹ ਬਾਬਲ ਦੀ ''
image of sukhe muzical doctorz shared goldem temple image on his instagram image source- instagram
ਉਨ੍ਹਾਂ ਨੇ ਲਿਖਿਆ ਹੈ – ‘ਸਭ ਤੋਂ ਉੱਚਾ ਦਰ ਤੇਰਾ, ਕਿਸੇ ਹੋਰ ਦਰਵਾਜ਼ੇ ਲੰਘਣਾ ਨਹੀਂ, ਤੂੰ ਦਾਤ ਨਾ ਖਾਲੀ ਮੋੜੀ, ਕਿਸੇ ਹੋਰ ਕੋਲੋ ਕੁਝ ਮੰਗਣਾ ਨਹੀਂ’ । ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ‘ਚ ਪਾਜ਼ਟਿਵ ਰਹਿਣ ਲਈ ਕਿਹਾ ਹੈ । ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਇਸ ਪੋਸਟ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
inside image of sukhe musical doctorz comments image source- instagram
ਜੇ ਗੱਲ ਕਰੀਏ ਸੁੱਖ-ਈ ਮਿਊਜ਼ਿਕਲ ਡੌਕਟਰਜ਼ ਦੀ ਤਾਂ ਉਨ੍ਹਾਂ ਦਾ ਅਸਲੀ ਨਾਂਅ ਸੁਖਦੀਪ ਸਿੰਘ ਦਿਆਲ ਹੈ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦਾ ਤੜਕਾ ਵੀ ਲਗਾ ਚੁੱਕੇ ਨੇ । ਸੁੱਖ-ਈ ਮਿਊਜ਼ਿਕਲ ਡੌਕਟਰਜ਼ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।  

0 Comments
0

You may also like