ਪਤਨੀ ਪ੍ਰਿਅੰਕਾ ਦੀ ਡਿਲੀਵਰੀ ਤੋਂ ਪਹਿਲਾਂ ਦੀ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ, ਐਕਟਰ ਰਣਵਿਜੇ ਨੇ ਦੁਨੀਆ ਦੀ ਸਾਰੀ ਮਾਵਾਂ ਨੂੰ ਕੀਤਾ ਸਲਾਮ

written by Lajwinder kaur | July 15, 2021

ਮਾਂ ਬਣਨ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਅਹਿਸਾਸਾਂ ਚੋਂ ਇੱਕ ਹੈ। ਇਹ ਅਸੀਸ ਪਰਮਾਤਮਾ ਨੇ ਔਰਤ ਨੂੰ ਬਖ਼ਸੀ ਹੈ। ਮਾਂ ਬਣਨਾ ਸਮੇਂ ਇੱਕ ਔਰਤ ਬਹੁਤ ਸਾਰੀ ਤਕਲੀਵਾਂ ਵਿੱਚੋਂ ਲੰਘਦੀ ਹੈ। ਜਿਸ ਕਰਕੇ ਕਿਹਾ ਜਾਂਦਾ ਹੈ ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਔਰਤ ਦਾ ਵੀ ਦੂਜਾ ਜਨਮ ਹੁੰਦਾ ਹੈ। ਔਰਤ ਦੇ ਮਾਂ ਬਣਨ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਐਕਟਰ ਰਣਵਿਜੇ ਨੇ ਬਹੁਤ ਇਮੋਸ਼ਨਲ ਪੋਸਟ ਪਾਈ ਹੈ।

rannvijay singha shared cute look of his new born son

Image Source: Instagramਹੋਰ ਪੜ੍ਹੋ : ਪਤੀ ਰਾਜ ਕੌਸ਼ਲ ਨਾਲ ਬਿਤਾਏ 25 ਸਾਲਾਂ ਨੂੰ ਯਾਦ ਕਰਕੇ ਅਦਾਕਾਰਾ ਮੰਦਿਰਾ ਬੇਦੀ ਹੋਈ ਭਾਵੁਕ, ਸਾਂਝੀਆਂ ਕੀਤੀਆਂ ਥ੍ਰੋਅਬੈਕ ਤਸਵੀਰਾਂ

ਹੋਰ ਪੜ੍ਹੋ : ਸੋਨੂੰ ਕੱਕੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Qadar Na Jaani’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

rannvijay shared emotional post for his wife and world's mothers Image Source: Instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਪ੍ਰਿਅੰਕਾ ਦੀ ਡਿਲੀਵਰੀ ਤੋਂ ਪਹਿਲਾਂ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਆਪਣੀ ਪਤਨੀ ਦਾ ਧੰਨਵਾਦ ਕੀਤਾ ਏਨੀਂ ਪਿਆਰੀ ਜਿਹੀ ਖੁਸ਼ੀ ਦੇਣ ਦੇ ਲਈ । ਉਨ੍ਹਾਂ ਨੇ ਨਾਲ ਹੀ ਦੁਨੀਆ ਦੀ ਸਾਰੀ ਮਾਵਾਂ ਦਾ ਧੰਨਵਾਦ ਕਰਦੇ ਹੋਏ ਸਲਾਮ ਕੀਤਾ ਹੈ। ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਇਸ ਤੋਂ ਇਲਾਵਾ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

comments on rannvijay Image Source: Instagram

ਦੱਸ ਦਈਏ ਰਣਵਿਜੇ ਤੇ ਪ੍ਰਿਅੰਕਾ ਇੱਕ ਵਾਰ ਫਿਰ ਤੋਂ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸੀ ਹੈ । ਇਸ ਤੋਂ ਪਹਿਲਾ ਉਨ੍ਹਾਂ ਕੋਲ ਧੀ ਹੈ, ਜਿਸ ਦਾ ਨਾਂਅ ਉਨ੍ਹਾਂ ਨੇ ਕਾਇਨਾਤ ਸਿੰਘਾ ਰੱਖਿਆ ਹੈ। ਰਣਵਿਜੇ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਧੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਸੋਸ਼ਲ ਮੀਡੀਆ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਰਣਵਿਜੇ ਤੇ ਪ੍ਰਿਅੰਕਾ ਨੂੰ ਮਾਪੇ ਬਣਨ ਲਈ ਵਧਾਈਆਂ ਦੇ ਰਹੇ ਨੇ।

rannvijay Image Source: Instagram

0 Comments
0

You may also like