ਆਪਣੇ ਗੀਤ ‘ਰੱਬਾ ਰੱਬਾ’ ਦਾ ਵੀਡੀਓ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ- ‘ਵਾਹਿਗੁਰੂ ਜੀ ਮਿਹਰ ਕਰੋ’

written by Lajwinder kaur | April 30, 2021

ਕੋਵਿਡ-19 ਮਹਾਮਾਰੀ ਜਿਸ ਨੇ ਇੰਡੀਆ ਚ ਹਾਹਾਕਾਰ ਮਚਾ ਰੱਖੀ ਹੈ। ਇਸ ਸਮੇਂ ਦੇਸ਼ ਕੋਰੋਨਾ ਦੀ ਦੂਜੀ ਲਹਿਰ ਦੇ ਨਾਲ ਜੂਝ ਰਿਹਾ ਹੈ। ਲੋਕਾਂ ਦਾ ਦੁੱਖ ਦੇਖਿਆ ਹੀ ਨਹੀਂ ਜਾ ਰਿਹਾ ਹੈ। ਜਿਸ ਕਰਕੇ ਹਰ ਕੋਈ ਪਰਮਾਤਮਾ ਅੱਗੇ ਸਭ ਕੁਝ ਠੀਕ ਕਰਨ ਲਈ ਅਰਦਾਸ ਕਰ ਰਿਹਾ ਹੈ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਪਾ ਕੇ ਰੱਬ ਅੱਗੇ ਅਰਦਾਸ ਕੀਤੀ ਹੈ।

rabba rabba gippy grewal song image source- instagram

ਹੋਰ ਪੜ੍ਹੋ :  ਮਰਹੂਮ ਐਕਟਰ ਰਿਸ਼ੀ ਕਪੂਰ ਦੀ ਪਹਿਲੀ ਬਰਸੀ ‘ਤੇ ਪਤਨੀ ਨੀਤੂ ਸਿੰਘ ਤੇ ਬੇਟੀ ਰਿਧਿਮਾ ਕੂਪਰ ਨੇ ਯਾਦ ਕਰਦੇ ਹੋਈ ਪਾਈ ਭਾਵੁਕ ਪੋਸਟ

inside image of gippy grewal instagram image source- instagram

ਉਨ੍ਹਾਂ ਨੇ ਆਪਣੀ ਫ਼ਿਲਮ ਕਪਤਾਨ 'ਚ ਗਾਇਆ ਗੀਤ ਰੱਬਾ ਰੱਬਾ ਦਾ ਇੱਕ ਛੋਟਾ ਜਿਹਾ ਕਲਿੱਪ ਪੋਸਟ ਕੀਤਾ ਹੈ । ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਵਾਹਿਗੁਰੂ ਜੀ ਮਿਹਰ ਕਰੋ 🙏’। ਇਸ ਵੀਡੀਓ ਨੂੰ ਲੱਖਾਂ ਦੀ ਗਿਣਤੀ 'ਚ ਵਿਊਜ਼ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਮੁਸ਼ਕਿਲ ਸਮੇਂ ਨੂੰ ਠੀਕ ਕਰਨ ਲਈ ਅਰਦਾਸ ਕਰ ਰਹੇ ਨੇ।

kaptaan movie song rabba rabba song image source- instagram

ਦੱਸ ਦਈਏ ਕੋਰੋਨਾ ਦੀ ਦੂਜੀ ਲਹਿਰ ‘ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਜਿਸ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਸਿਹਤ ਸੁਵਿਧਾਵਾਂ ਦੀ ਕਮੀ ਦੇ ਕਾਰਨ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਨੇ।

 

 

View this post on Instagram

 

A post shared by Gippy Grewal (@gippygrewal)

0 Comments
0

You may also like