ਚੱਲਦੇ ਸ਼ੋਅ 'ਚ ਮਾਂ ਦੀਆਂ ਗੱਲਾਂ ਨੂੰ ਯਾਦ ਕਰ ਸ਼ੈਰੀ ਮਾਨ ਹੋਏ ਭਾਵੁਕ, ਵੀਡੀਓ ਵਾਇਰਲ  

Written by  Shaminder   |  August 06th 2019 11:50 AM  |  Updated: August 06th 2019 11:50 AM

ਚੱਲਦੇ ਸ਼ੋਅ 'ਚ ਮਾਂ ਦੀਆਂ ਗੱਲਾਂ ਨੂੰ ਯਾਦ ਕਰ ਸ਼ੈਰੀ ਮਾਨ ਹੋਏ ਭਾਵੁਕ, ਵੀਡੀਓ ਵਾਇਰਲ  

ਸ਼ੈਰੀ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ।ਚੱਲਦੇ ਸ਼ੋਅ 'ਚ ਉਹ ਆਪਣੀ ਮਾਂ ਦੀਆਂ ਗੱਲਾਂ ਨੂੰ ਯਾਦ ਕਰ ਕੇ ਰੋ ਪਏ । ਉਨ੍ਹਾਂ ਨੇ ਆਪਣੀ ਮਾਂ ਦੀ ਇੱਕ ਯਾਦ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ "ਇੱਕ ਵਾਰ ਜਦੋਂ ਉਹ ਤਿਆਰ ਹੋਏ ਸਨ ਅਤੇ ਮੇਰੀ ਮਾਂ ਨੇ ਮੇਰੇ ਸਿਰ 'ਤੇ ਹੱਥ ਨਾਲ ਆਸ਼ੀਰਵਾਦ ਦੇਣਾ ਚਾਹਿਆ ਤਾਂ ਮੈਂ ਕਿਹਾ ਕਿ ਮੇਰੇ ਵਾਲ ਖਰਾਬ ਨਾ ਕਰ ਅੱਜ ਮੈਨੂੰ ਯਾਦ ਆਉਂਦੀ ਹੈ ਉਹ ਗੱਲ ।

ਹੋਰ ਵੇਖੋ:ਦੇਖੋ ਵਾਇਰਲ ਵੀਡੀਓ ਜਦੋਂ ਸ਼ੈਰੀ ਮਾਨ ਨੇ ਅੰਗਰੇਜ਼ੀ ਦੇ ਕੱਢੇ ਵੱਟ

https://www.instagram.com/p/B0x_bYOn3WJ/

ਉਨ੍ਹਾਂ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਦੀਆਂ ਮਾਵਾਂ ਨੇ ਉਹ ਕਿਸਮਤ ਵਾਲੇ ਨੇ । ਸ਼ੈਰੀ ਮਾਨ ਨੇ ਅੱਗੇ ਕਿਹਾ ਕਿ ਮੇਰੀ ਪਸੰਦ ਦੀ ਦਾਲ ਕਿਉਂ ਨਹੀਂ ਬਣਾਈ ਮੇਰੀ ਪਸੰਦ ਦੀ ਰੋਟੀ ਕਿਉਂ ਨਹੀਂ ਬਣਾਈ ਆਪ ਵਿਚਾਰੀ ਉਹ ਇੱਕ ਵਾਰ ਵੀ ਉਹ ਸਕੂਲ ਨਹੀਂ ਗਈ ਪਰ ਮੈਨੂੰ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ ,ਇੱਕ ਵਾਰ ਜ਼ੋਰ ਨਾਲ ਤਾੜੀਆਂ ਮੇਰੀ ਮਾਂ ਲਈ ਵਜਾ ਦਿਓ।

https://www.instagram.com/p/B0EN72NHaAa/

ਇਹ ਕਹਿੰਦੇ ਹੋਏ ਸ਼ੈਰੀ ਮਾਨ ਦਾ ਗਲਾ ਭਰ ਆਇਆ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਿਹਾ ਕਿ ਮੈਂ ਆਪਣੀ ਡਿਊਟੀ ਪੂਰੀ ਕਰਕੇ  ਜਾਊਂਗਾ

। ਇਸ ਤੋਂ ਬਾਅਦ ਸ਼ੈਰੀ ਮਾਨ ਨੇ ਮਾਂ 'ਤੇ ਆਪਣਾ ਗੀਤ ਗਾ ਕੇ ਸੁਣਾਇਆ । ਦੱਸ ਦਈਏ ਕਿ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਪਿਛਲੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦੀ ਮਾਂ ਬੀਮਾਰ ਚੱਲ ਰਹੇ ਸਨ ।

https://www.instagram.com/p/B0DNV-DH7Qk/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network