ਸ਼ੈਰੀ ਮਾਨ ਨੇ ਆਪਣੇ ਨਵੇਂ ਗੀਤ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣੇ ‘ਚ ਦੱਸਿਆ ਕਿਉਂ ਵੱਜਦੇ ਨੇ ਲਲਕਾਰੇ, ਦੇਖੋ ਵੀਡੀਓ

written by Lajwinder kaur | March 17, 2022

ਪੰਜਾਬੀ ਗਾਇਕ ਸ਼ੈਰੀ ਮਾਨ SHARRY MAAN ਆਪਣੇ ਨਵੇਂ ਗੀਤ ਸ਼ਕਤੀ ਵਾਟਰ SHAKTI WATER ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ। ਮਸਤੀ ਵਾਲੇ ਇਸ ਗੀਤ ਨੂੰ ਸ਼ੈਰੀ ਮਾਨ ਨੇ ਆਪਣੇ ਖ਼ਾਸ ਅੰਦਾਜ਼ 'ਚ ਗਾਇਆ ਹੈ। ਗੀਤ ‘ਚ ਉਨ੍ਹਾਂ ਨੇ ਦੱਸਿਆ ਹੈ ਕਿਉਂ ਲਲਕਾਰੇ ਵੱਜਦੇ ਹਨ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਸਵੇਰੇ 5 ਵਜੇ ਖਾਲੀ ਸੜਕਾਂ 'ਤੇ ਬੁਲਟ ਬਾਈਕ ਚਲਾਉਂਦੇ ਆਏ ਨਜ਼ਰ, ਦੇਖੋ ਵੀਡੀਓ

sharry maan latest song

ਗਾਇਕ ਸ਼ੈਰੀ ਮਾਨ ਨੇ ਦੱਸਿਆ ਹੈ ਕਿ ਲਲਕਾਰੇ ਤੇ ਪੰਗੇ ਸ਼ਕਤੀ ਵਾਟਰ ਪੀਣ ਤੋਂ ਬਾਅਦ ਹੁੰਦੇ ਹਨ। ਗਾਣੇ ਦੇ ਵੀਡੀਓ ‘ਚ ਦਿਖਿਆ ਗਿਆ ਹੈ ਕਿ ਸ਼ੈਰੀ ਮਾਨ ਦਾ ਆਪਣੀ ਪ੍ਰੇਮਿਕਾ ਦੇ ਨਾਲ ਨਰਾਜ਼ਗੀ ਹੋ ਜਾਂਦੀ ਹੈ। ਕਿਵੇਂ ਦੋਵੇਂ ਇੱਕ ਦੂਜੇ ਨੂੰ ਤੰਗ ਕਰਦੇ ਨੇ। ਪਰ ਆਖਿਰਕਾਰ ਦੋਵਾਂ 'ਚ ਸਭ ਠੀਕ ਹੋ ਜਾਂਦਾ ਹੈ। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਦੱਸ ਦਈਏ ਇਸ ਗੀਤ ਦੇ ਬੋਲ ਰਵੀ ਰਾਜ ਨੇ ਲਿਖੇ ਤੇ ਮਿਊਜ਼ਿਕ ਮਿਸਟਾ ਬਾਜ਼ ਨੇ ਦਿੱਤਾ ਹੈ। The Maple Music ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

singer sharry maan new song shakti water

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਕੀਤਾ ਖੁਲਾਸਾ, ਜਾਣੋ ਇੰਡੀਆ ਦੇ ਕਿਹੜੇ-ਕਿਹੜੇ ਸ਼ਹਿਰਾਂ ‘ਚ ਹੋਵੇਗਾ ਦਿਲਜੀਤ ਦਾ ਟੂਰ

ਗਾਇਕ ਸ਼ੈਰੀ ਮਾਨ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਸ਼ੈਰੀ ਮਾਨ ਦਾ ਹਾਲ ਹੀ ‘ਚ ਗੈਰੀ ਸੰਧੂ ਦੇ ਨਾਲ ਨੋਕ-ਝੋਕ ਦੇਖਣ ਨੂੰ ਮਿਲੀ ਸੀ। ਪਿਛਲੇ ਸਾਲ ਪਰਮੀਸ਼ ਵਰਮਾ ਦੇ ਵਿਆਹ ਸਮੇਂ ਵੀ ਸ਼ੈਰੀ ਮਾਨ ਦਾ ਪਰਮੀਸ਼ ਦੇ ਨਾਲ ਕਾਫੀ ਵੱਡਾ ਵਿਵਾਦ ਹੋ ਗਿਆ ਸੀ। ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਨਜ਼ਰ ਆਉਂਦੇ ਰਹਿੰਦੇ ਹਨ।

You may also like