ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੇ ਝਗੜੇ 'ਤੇ ਸ਼ੈਰੀ ਮਾਨ ਨੇ ਲਈ ਚੁਟਕੀ, ਵੀਡੀਓ ਹੋਇਆ ਵਾਇਰਲ

written by Aaseen Khan | January 29, 2019

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੇ ਝਗੜੇ 'ਤੇ ਸ਼ੈਰੀ ਮਾਨ ਨੇ ਲਈ ਚੁਟਕੀ, ਵੀਡੀਓ ਹੋਇਆ ਵਾਇਰਲ : ਅੱਜ ਕੱਲ ਪੰਜਾਬੀ ਇੰਡਸਟਰੀ 'ਚ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦੇ ਝਗੜੇ ਦਾ ਮੁੱਦਾ ਕਾਫੀ ਚਰਚਾ 'ਚ ਹੈ। ਜਿੱਥੇ ਦੋਨੋ ਅਦਾਕਾਰਾ ਪਹਿਲਾਂ ਲਾਈਵ ਹੋ ਕੇ ਇੱਕ ਦੂਜੇ ਨੂੰ ਜਵਾਬ ਦਿੰਦੀਆਂ ਰਹੀਆਂ ਉਸ ਤੋਂ ਬਾਅਦ ਇਹ ਜਵਾਬਾਂ ਦਾ ਸਿਲਸਿਲਾ ਗਾਣਿਆਂ ਤੱਕ ਪਹੁੰਚ ਗਿਆ ਅਤੇ ਦੋਨੋ ਮਾਡਲਜ਼ ਨੇ ਇੱਕ ਦੂਜੇ ਦੇ ਵਿਰੁੱਧ 'ਚ ਗਾਣੇ ਵੀ ਕਰ ਦਿੱਤੇ। ਪਰ ਹੁਣ ਪੰਜਾਬੀ ਇੰਡਸਟਰੀ ਦੇ ਯਾਰ ਅਣਮੁੱਲੇ ਸ਼ੈਰੀ ਮਾਨ ਵੀ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਦੇ ਇਸ ਝਗੜੇ 'ਤੇ ਚੁਟਕੀ ਲੈਂਦੇ ਦਿਖਾਈ ਦਿੱਤੇ ਹਨ।

 

View this post on Instagram

 

@sharrymaan @mistabaazofficial bai huni Punjabi industry de ajjkal de halaat dsde hoye ?

A post shared by Troll punjabi (@troll_punjabi) on


ਗਾਇਕ ਅਦਾਕਾਰਾ ਅਤੇ ਗੀਤਕਾਰ ਸ਼ੈਰੀ ਮਾਨ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਪਾਈ ਜਿਸ 'ਚ ਉਹ ਤੇ ਉਹਨਾਂ ਦੇ ਦੋਸਤਾਂ ਨੇ ਗਾਣਿਆਂ ਦੇ ਜ਼ਰੀਏ ਕੀਤੇ ਜਾ ਰਹੇ ਰਿਪਲਾਈ 'ਤੇ ਤੰਜ ਕੱਸਿਆ ਹੈ। ਇਸ ਤੋਂ ਪਹਿਲਾਂ ਵੀ ਜਦੋਂ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦਾ ਇਹ ਮੁੱਦਾ ਸ਼ੁਰੂ 'ਚ ਚਰਚਾ 'ਚ ਆਇਆ ਸੀ ਸ਼ੈਰੀ ਮਾਨ ਨੇ ਉਸ ਸਮੇਂ ਵੀ ਵੀਡੀਓ ਪਾ ਕੇ ਦੋਨਾਂ 'ਤੇ ਚੁਟਕੀ ਲਈ ਸੀ।

ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ‘ਚ ਹੁਣ ਧਮਕ ਬੇਸ ਵਾਲਾ ਮੁੱਖ ਮੰਤਰੀ ਵੀ ਕੁੱਦਿਆ, ਦੇਖੋ ਵੀਡਿਓ

 

View this post on Instagram

 

Kiwen jaa reha sunday? Apna taan dhuppe santre kha ke niklya sunday...kiwen ki mahaul chal reha mittro?

A post shared by Sharry Mann (@sharrymaan) on


ਸ਼ੈਰੀ ਮਾਨ ਦੇ ਇਹ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਇੰਸਟਾਗ੍ਰਾਮ 'ਤੇ ਵਾਇਰਲ ਵੀਡੀਓਜ਼ ਵਾਲੇ ਪੇਜਜ਼ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ। ਅਤੇ ਸ਼ੈਰੀ ਮਾਨ ਦੇ ਇਸ ਵਿਅੰਗਮਈ ਅੰਦਾਜ਼ ਦੀ ਪ੍ਰਸ਼ੰਸ਼ਕਾਂ ਵੱਲੋਂ ਵੀ ਖਾਸੀ ਤਾਰੀਫ ਹੋ ਰਹੀ ਹੈ। ਸ਼ੈਰੀ ਮਾਨ ਦੇ ਗਾਣਿਆਂ ਦੀ ਤਰਾਂ ਹੀ ਉਹਨਾਂ ਦੀ ਇਸ ਵੀਡੀਓ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

You may also like