ਸ਼ੈਰੀ ਮਾਨ ਨੇ ਆਪਣੇ ਪਿਆਰ ਦਾ ਕੀਤਾ ਇਜ਼ਹਾਰ, ਪਾਕਿਸਤਾਨ ਤੋਂ ਆਵੇਗੀ ਭਾਬੀ,ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | November 28, 2021

‘ਜੰਝਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਤਾਂ ਜਾ ਕੇ ਚੰਡੀਗੜ੍ਹ ਕਿਉਂ ਗੇੜੇ ਮਾਰਦੇ’

ਲਓ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਜਿਸ ਕਰਕੇ ਇੱਕ ਤੋਂ ਬਾਅਦ ਇੱਕ ਕਲਾਕਾਰਾਂ ਦੇ ਵਿਆਹ ਹੋ ਰਹੇ ਹਨ। ਹੁਣ ਗੱਲ ਕਰਦੇ ਹਾਂ  ਸੁਰਖੀਆਂ 'ਚ ਰਹਿਣ ਵਾਲੇ ਗਾਇਕ ਸ਼ੈਰੀ ਮਾਨ Sharry Mann ਦੀ ਜੋ ਕਿ ਬਹੁਤ ਜਲਦ ਵਿਆਹ ਕਰਵਾਉਣ ਜਾ ਰਹੇ ਨੇ। ਉਨ੍ਹਾਂ  ਨੇ ਆਪਣੀ ਲੇਡੀ ਲਵ ਦਾ ਵੀ ਖੁਲਾਸਾ ਕਰ ਦਿੱਤਾ ਹੈ। ਸ਼ੈਰੀ ਮਾਨ ਦਾ ਦਿਲ ਜਿੱਤਣ ਵਾਲੀ ਮੁਟਿਆਰ ਪਾਕਿਸਤਾਨ ਦੇ ਨਾਲ ਸੰਬੰਧ ਰੱਖਦੀ ਹੈ। ਜੇ ਗੱਲ ਕਰੀਏ ਲਾਹੌਰੀਆ ਫ਼ਿਲਮ ਦੇ ਗੀਤ ਦੀ ‘ਜੰਝਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਤਾਂ ਜਾ ਕੇ ਚੰਡੀਗੜ੍ਹ ਕਿਉਂ ਗੇੜੇ ਮਾਰਦੇ’ ਦਾ ਇਸ ਗੀਤ ਦੇ ਬੋਲ ਸ਼ੈਰੀ ਮਾਨ ਨੇ ਸੱਚ ਕਰ ਦਿਖਾਏ ਨੇ।

ਹੋਰ ਪੜ੍ਹੋ: ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

sharry maan

ਸ਼ੈਰੀ ਮਾਨ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਪਣੀ ਹੋਣ ਵਾਲੀ ਵਹੁਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਬਹੁਤ ਪਿਆਰੇ ਅੰਦਾਜ਼ ਦੇ ਨਾਲ ਲਿਖਿਆ ਹੈ- ‘ਤੇਰੀ ਅੱਖਾਂ ਹੀ ਮੇਰੇ ਦਾਰੂ ਛੱਡਣ ਦਾ ਕਾਰਨ ਹਨ...ਪਰੀਜ਼ਾਦ ਮਾਨ ਮੈਂ ਹਮੇਸ਼ਾ ਤੁਹਾਡਾ ਹਾਂ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਹੋਣ ਵਾਲੀ ਲਾਈਫ ਪਾਰਟਨਰ ਪਰੀਜ਼ਾਦ ਮਾਨ (parizaad maan)ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਮਿਸਟਾ ਬਾਜ਼, ਮਨਪ੍ਰੀਤ ਮੰਨਾ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ੈਰੀ ਮਾਨ ਨੂੰ ਵਧਾਈਆਂ ਦੇ ਰਹੇ ਨੇ। ਸ਼ੈਰੀ ਮਾਨ ਦੀ ਇਹ ਪੋਸਟ ਕੀਤੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਬਹੁਤ ਜਲਦ ਸ਼ੈਰੀ ਮਾਨ ਸਿਹਰਾ ਸਜਾਉਣ ਜਾ ਰਹੇ ਨੇ। ਸ਼ੈਰੀ ਮਾਨ ਦੇ ਵਿਆਹ ਦੀ ਖਬਰ ਸਾਹਮਣੇ ਆਉਂਣ ਦੇ ਨਾਲ ਉਨ੍ਹਾਂ ਪ੍ਰਸ਼ੰਸਕ ਕਾਫੀ ਉਤਸੁਕ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਕੰਪਿਊਟਰ ਸਾਇੰਸ ਗਰੈਜੂਏਟ ਵਾਲੀ ਇਹ ਔਰਤ ਮਜ਼ਬੂਰ ਹੈ ਮੰਗ ਕੇ ਰੋਟੀ ਖਾਣ ਲਈ, ਇਸ ਔਰਤ ਦੀ ਫਰਾਟੇਦਾਰ ਅੰਗਰੇਜ਼ੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਵੀਡੀਓ

sharry maan and parizaad_maan

ਦੱਸ ਦਈਏ ਸ਼ੈਰੀ ਮਾਨ (Sharry Maan) ਚੰਗਾ ਗਾਇਕ, ਗੀਤਕਾਰ ਤੇ ਬਹੁਤ ਵਧੀਆ ਅਦਾਕਾਰ ਹੈ । ਇਸ ਮੁਕਾਮ ‘ਤੇ ਪਹੁੰਚਣ ਲਈ ਸੁਰਿੰਦਰ ਸਿੰਘ ਮਾਨ ਉਰਫ ਸ਼ੈਰੀ ਮਾਨ ਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ । ਅੱਜ ਸ਼ੈਰੀ ਮਾਨ ਦਾ ਨਾਂਅ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕਾਂ ਚ ਆਉਂਦਾ ਹੈ। ਯਾਰ ਅਣਮੁੱਲੇ ਸ਼ੈਰੀ ਮਾਨ ਦਾ ਅਜਿਹਾ ਗੀਤ ਹੈ ਜਿਸ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਹ ਗੀਤ ਅੱਜ ਵੀ ਪਾਰਟੀਆਂ ਤੇ ਵਿਆਹ ‘ਚ ਜ਼ਰੂਰ ਚੱਲਦਾ ਹੈ।

 

View this post on Instagram

 

A post shared by Sharry Mann (@sharrymaan)

 

You may also like