ਸ਼ੈਰੀ ਮਾਨ ਦੇ ਆਉਣ ਵਾਲੇ ਗੀਤ ‘Dilwale’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ 

written by Lajwinder kaur | June 03, 2021

ਪੰਜਾਬੀ ਗਾਇਕ ਸ਼ੈਰੀ ਮਾਨ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ਦੇ ਟਾਈਟਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ‘ਦਿਲਵਾਲੇ’ ਦਾ ਟੀਜ਼ਰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਗਿਆ ਹੈ।

singer sharry maan new song dilwale teaser out image source-youtube

ਹੋਰ ਪੜ੍ਹੋ :  ਪੰਜਾਬੀ ਐਕਟਰ ਮਲਕੀਤ ਰੌਣੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਤਰਮਨਦੀਪ ਸਿੰਘ ਨਾਲ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼

sana khan and sharry maan image source-youtube

ਇਸ ਗੀਤ ਨੂੰ ਦਿਲਵਾਲਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ।  ਜ਼ੋਰਾਵਰ ਬਰਾੜ ਵੱਲੋਂ ਮਿਊਜ਼ਿਕ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਟੀਜ਼ਰ ‘ਚ ਸ਼ੈਰੀ ਮਾਨ ਤੇ ਮਾਡਲ ਸਨਾ ਖ਼ਾਨ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। The Maple Music ਦੇ ਯੂਟਿਊਬ ਚੈਨਲ ਉੱਤੇ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ।

singer sharry maan new song teaser image source-youtube

ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ ਜਿਵੇਂ ਯਾਰ ਅਣਮੁੱਲੇ, ਹੋਸਟਲ, ਸਾਡੇ ਆਲਾ, ਦਿਲ ਦਾ ਦਿਮਾਗ, ਵੱਡਾ ਬਾਈ, ਵੀਜ਼ਾ, ਮੁੰਡਾ ਭਾਲ ਦੀ, ਵਰਗੇ ਸੁਪਰ ਹਿੱਟ ਗੀਤ ਦਿੱਤੇ ਹਨ । ਗਾਇਕੀ ਦੇ ਨਾਲ ਉਹ ਆਪਣੀ ਅਦਾਕਾਰੀ ਦੇ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

 

0 Comments
0

You may also like