ਸ਼ੈਰੀ ਮਾਨ ਦੇ ਨਵੇਂ ਆਉਣ ਵਾਲੇ ਗੀਤ ‘Kinaare’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਪ੍ਰਸ਼ੰਸਕ ਕਮੈਂਟ ਕਰਕੇ ਕਰ ਰਹੇ ਨੇ ਤਾਰੀਫ਼ਾਂ

written by Lajwinder kaur | August 24, 2021

ਪੰਜਾਬੀ ਗਾਇਕ ਸ਼ੈਰੀ ਮਾਨ (Sharry Mann) ਜੋ ਕਿ ਆਪਣੀ ਮਿਊਜ਼ਿਕ ਐਲਬਮ ‘ਦਿਲਵਾਲੇ’ (Dilwale) ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਜਿਸਦੇ ਚੱਲਦੇ ਬਹੁਤ ਜਲਦ ਇਸ ਐਲਬਮ ਦਾ ਇੱਕ ਹੋਰ ਗੀਤ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹੈ। ਫ਼ਿਲਹਾਲ ਗੀਤ ‘Kinaare’ ਦੇ ਪੋਸਟਰ ਤੋਂ ਬਾਅਦ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ‘Kinaare’ ਸੌਂਗ ਸੈਡ ਜੌਨਰ ਦਾ ਹੈ ਜੋ ਕਿ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਵੇਗਾ।

Kinaare-Dilwale

ਹੋਰ ਪੜ੍ਹੋ: ਗੀਤਾ ਬਸਰਾ ਆਪਣੇ ਪੁੱਤਰ ਨੂੰ ਲੋਰੀ ਦੇ ਕੇ ਸੁਲਾਉਂਦੀ ਆਈ ਨਜ਼ਰ, ਧੀ ਹਿਨਾਇਆ ਹੀਰ ਵੀ ਆਪਣੀ ਮੰਮੀ ਨੂੰ ਕਾਪੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਹੋਰ ਪੜ੍ਹੋ: ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਏਨੀਂ ਪਿਆਰੀ ਖੁਸ਼ੀ ਦੇਣ ਲਈ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

Kinaare Image Source: Instagram

ਜੀ ਹਾਂ ਸ਼ੈਰੀ ਮਾਨ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਟੀਜ਼ਰ ਪੋਸਟ ਕੀਤਾ ਹੈ। ਜਿਸ ‘ਚ ਸ਼ੈਰੀ ਮਾਨ ਦੀ ਮਿੱਠੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ। ਦਰਸ਼ਕਾਂ ਨੂੰ ਇਹ ਟੀਜ਼ਰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਗੀਤ ਦੀ ਤਾਰੀਫ ਕਰ ਰਹੇ ਨੇ ਤੇ ਆਪਣੀ ਉਤਸੁਕਤਾ ਨੂੰ ਬਿਆਨ ਕਰ ਰਹੇ ਨੇ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Vinder Nathumajra ਨੇ ਲਿਖੇ ਨੇ ।

 

View this post on Instagram

 

A post shared by Sharry Mann (@sharrymaan)

ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਦੱਸ ਦਈਏ ਦਿਲਵਾਲੇ ਐਲਬਮ ‘ਚੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ ਜਿਵੇਂ ਯਾਰ ਅਣਮੁੱਲੇ, ਹੋਸਟਲ, ਸਾਡੇ ਆਲਾ, ਦਿਲ ਦਾ ਦਿਮਾਗ, ਵੱਡਾ ਬਾਈ, ਵੀਜ਼ਾ, ਮੁੰਡਾ ਭਾਲਦੀ, ਵਰਗੇ ਸੁਪਰ ਹਿੱਟ ਗੀਤ ਦਿੱਤੇ ਹਨ । ਗਾਇਕੀ ਦੇ ਨਾਲ ਉਹ ਆਪਣੀ ਅਦਾਕਾਰੀ ਦੇ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

0 Comments
0

You may also like