ਇੰਗਲੈਂਡ ਤੋਂ ਆ ਗਈ ਸ਼ੈਰੀ ਮਾਨ ਦੀ ਸਹੇਲੀ, ਤਸਵੀਰਾਂ ਕੀਤੀਆਂ ਸ਼ੇਅਰ

Written by  Shaminder   |  July 29th 2021 10:22 AM  |  Updated: July 29th 2021 11:48 AM

ਇੰਗਲੈਂਡ ਤੋਂ ਆ ਗਈ ਸ਼ੈਰੀ ਮਾਨ ਦੀ ਸਹੇਲੀ, ਤਸਵੀਰਾਂ ਕੀਤੀਆਂ ਸ਼ੇਅਰ

ਸ਼ੈਰੀ ਮਾਨ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀ ਇੱਕ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੀ ਸੈਲੀਬ੍ਰੇਟੀਜ਼ ਵੱਲੋਂ ਗਾਇਕ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸ਼ੈਰੀ ਮਾਨ ਨੇ ਆਪਣੀ ਨਵੀਂ ਗੱਡੀ ਦੇ ਬਾਰੇ ਬੀਤੇ ਦਿਨ ਬੜੇ ਹੀ ਸਸਪੈਂਸ ਭਰੇ ਅੰਦਾਜ਼ ‘ਚ ਖੁਲਾਸਾ ਕੀਤਾ ਸੀ ਕਿ ਇੰਗਲੈਂਡ ਤੋਂ ਉਨ੍ਹਾਂ ਦੀ ਗਰਲ ਫ੍ਰੈਂਡ ਆ ਰਹੀ ਹੈ ।

sharry-maan Image From Instagram

ਹੋਰ ਪੜ੍ਹੋ : ਟੋਕੀਓ ਓਲੰਪਿਕ ‘ਚ ਪਹੁੰਚੀ ਇਸ ਖਿਡਾਰਨ ਨੂੰ ਦੋ ਸ਼ਬਦਾਂ ਨੇ ਕਰ ਦਿੱਤਾ ਪੂਰੀ ਦੁਨੀਆ ਵਿੱਚ ਮਸ਼ਹੂਰ 

sharry maan Image From Instagram

ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਵੱਲੋਂ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਸੱਚੀ ਮੁੱਚੀਂ ਉਨ੍ਹਾਂ ਦੀ ਕੋਈ ਗਰਲ ਫ੍ਰੈਂਡ ਆ ਰਹੀ ਹੈ । ਉਨ੍ਹਾਂ ਨੇ ਕਿਹਾ ਸੀ ਕਿ ਅਰਦਾਸ ਕਰਨ ਦੀ ਦਰਸ਼ਕਾਂ ਦੀ ਭਾਬੀ ਜਲਦ ਆ ਜਾਏ ।

Image From Instagram

ਪਰ ਇਨ੍ਹਾਂ ਕਿਆਸਾਂ ‘ਤੇ ਫੁਲ ਸਟੌਪ ਲਾੳੇੁਂਦੇ ਹੋਏ ਸ਼ੈਰੀ ਮਾਨ ਨੇ ਖੁਲਾਸਾ ਕੀਤਾ ਹੈ ਕਿ ਇਹ ਭਾਬੀ ਕੋਈ ਹੋਰ ਨਹੀਂ ਬਲਕਿ ਇੰਗਲੈਂਡ ਤੋਂ ਮੰਗਵਾਈ ਉਨ੍ਹਾਂ ਦੀ ਨਵੀਂ ਗੱਡੀ ਦਾ ਜ਼ਿਕਰ ਉਹ ਕਰ ਰਹੇ ਸਨ ।ਸ਼ੈਰੀ ਮਾਨ ਨੇ ਆਪਣੀ ਨਵੀਂ ਗੱਡੀ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ‘ਇੰਗਲੈਂਡ ਆਲੀ ਭਾਬੀ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ’।

 

View this post on Instagram

 

A post shared by Sharry Mann (@sharrymaan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network