ਵਾਇਰਲ ਹੋ ਰਹੀ ਪਾਕਿਸਤਾਨੀ ਕੁੜੀ ਦੇ ਮੀਮਸ ‘ਤੇ ਗਾਇਕ ਸ਼ੈਰੀ ਮਾਨ ਨੇ ਕੁਝ ਇਸ ਤਰ੍ਹਾਂ ਬਣਾਇਆ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | February 18, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕਦੇ-ਕਦੇ ਇਕ ਛੋਟੀ ਜਿਹੀ ਘਟਨਾ ਦੁਨੀਆਭਰ 'ਚ ਚਰਚਾ ਚ ਬਣ ਜਾਂਦੀ ਹੈ । ਕੁਝ ਅਜਿਹਾ ਹੀ ਹੋਇਆ ਹੈ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਰਹਿਣ ਵਾਲੀ ਕੁੜੀ ਦੇ ਨਾਲ। ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਛੋਟੀ ਜਿਹੀ ਵੀਡੀਓ ਪਾਈ ਸੀ । ਜਿਸ ਚ ਉਹ ਆਪਣੇ ਦੋਸਤਾਂ ਦੇ ਨਾਲ ਦਿਖਾਈ ਦੇ ਰਹੀ ਹੈ ਤੇ ਕਹਿੰਦੀ ਹੈ -'ਇਹ ਸਾਡੀ ਕਾਰ ਹੈ, ਇਹ ਅਸੀਂ ਹਾਂ ਤੇ ਇੱਥੇ ਸਾਡੀ ਪਾੜੀ (ਪਾਰਟੀ) ਹੋ ਰਹੀ ਹੈ’। ਇਸ ਕੁੜੀ ਦੇ ਮੀਮਸ ਇਨ੍ਹਾਂ ਦਿਨੀਂ ਕਾਫੀ ਵਾਇਰਲ ਹੋ ਰਹੇ ਹਨ। pakistani viral girl video ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਈਆਂ ਬੱਬੂ ਮਾਨ ਤੇ ਕਰਨ ਔਜਲਾ ਦੀਆਂ ਇਹ ਤਸਵੀਰਾਂ
ਪੰਜਾਬੀ ਗਾਇਕ ਸ਼ੈਰੀ ਮਾਨ ਜੋ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਪਾਉਂਦੇ ਰਹਿੰਦੇ ਨੇ । ਉਨ੍ਹਾਂ ਨੇ ਵੀ ਇਸ ਮੀਮਸ ਉੱਤੇ ਆਪਣੀ ਇੱਕ ਫਨੀ ਵੀਡੀਓ ਬਣਾਈ ਹੈ । ਦਰਸ਼ਕਾਂ ਨੂੰ ਗਾਇਕ ਸ਼ੈਰੀ ਮਾਨ ਦਾ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਚਾਲ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। inside image of sharry maan made funny video ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਨੇ । ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ। punjabi singer sharry maan  

 
View this post on Instagram
 

A post shared by Sharry Mann (@sharrymaan)

 

0 Comments
0

You may also like