ਮਾਂ ਦੇ ਦਿਹਾਂਤ ਕਰਕੇ ਸਦਮੇ 'ਚ ਆਏ ਸ਼ੈਰੀ ਮਾਨ ਸਾਂਝੀ ਕੀਤੀ ਇਹ ਪੋਸਟ
ਮਾਂ ਦੇ ਦਿਹਾਂਤ ਤੋਂ ਬਾਅਦ ਗਾਇਕ ਸ਼ੈਰੀ ਮਾਨ ਬਿਲਕੁੱਲ ਟੁੱਟ ਗਏ ਹਨ । ਮਾਂ ਦੇ ਇਸ ਤਰ੍ਹਾਂ ਛੱਡ ਜਾਣ ਨਾਲ ਸ਼ੈਰੀ ਮਾਨ ਨੂੰ ਡੂੰਘੀ ਸੱਟ ਵੱਜੀ ਹੈ । ਇਸ ਸੱਟ ਦੇ ਦਰਦ ਦਾ ਉਹ ਬੰਦਾ ਹੀ ਅੰਦਾਜ਼ਾ ਲਗਾ ਸਕਦਾ ਹੈ ਜਿਸ ਦੀ ਮਾਂ ਇਸ ਦੁਨੀਆ ਤੇ ਨਹੀਂ ਹੈ । ਇਸ ਸਭ ਦੇ ਚਲਦੇ ਸ਼ੈਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ।
https://www.instagram.com/p/B0EN72NHaAa/
ਸ਼ੈਰੀ ਮਾਨ ਨੇ ਲਿਖਿਆ ਹੈ ਕਿ ਉਹ ਇਸ ਦੁੱਖ ਤੋਂ ਹੌਲੀ ਹੌਲੀ aੁੱਭਰ ਰਹੇ ਹਨ, ਤੇ ਛੇਤੀ ਹੀ ਉਹ ਟਰੈਕ ਤੇ ਆਉਣਗੇ । ਸ਼ੈਰੀ ਮਾਨ ਵਲੋਂ ਸ਼ੇਅਰ ਕੀਤੀ ਇਹ ਪੋਸਟ ਉਹਨਾਂ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ । ਸ਼ੈਰੀ ਦੀ ਇਸ ਪੋਸਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਛੇਤੀ ਹੀ ਉਹ ਕੋਈ ਨਵਾਂ ਗਾਣਾ ਲੈ ਕੇ ਆਉਣਗੇ ।
https://www.instagram.com/p/B1TytndnsfU/
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਦੀ ਮਾਂ ਦੀ ਤਬੀਅਤ ਖਰਾਬ ਹੋਣ ਕਰਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਸ਼ੈਰੀ ਨੂੰ ਉਹਨਾਂ ਦੇ ਇਸ ਤਰ੍ਹਾਂ ਅਚਾਨਕ ਜਾਣ ਨਾਲ ਕਾਫੀ ਧੱਕਾ ਲੱਗਾ ਹੈ ।