ਕਾਲਜ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਗਾਇਕ ਸ਼ੈਰੀ ਮਾਨ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ, ਇੰਜੀਨੀਅਰਿੰਗ ਦੇ ਅਖੀਰਲੇ ਪੇਪਰ ‘ਚ ਲਵਾ ਲਿਆ ਸੀ ਡੀ.ਜੇ

written by Lajwinder kaur | May 19, 2021

ਯਾਰ ਅਣਮੁੱਲੇ ਗੀਤ ਦੇ ਨਾਲ ਹਰ ਇੱਕ ਪੰਜਾਬੀ ਦੇ ਦਿਲ 'ਚ ਜਗ੍ਹਾ ਬਨਾਉਣ ਵਾਲੇ ਸ਼ੈਰੀ ਮਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਪੋਸਟ ਪਾਈ ਹੈ।

punjabi Singer and actor sharry maan image source-instagram
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਸ਼ੇਅਰ ਕੀਤਾ ਆਪਣਾ ਨਵਾਂ ਮਜ਼ੇਦਾਰ ਵੀਡੀਓ, ਹਰ ਕਿਸੇ ਨੂੰ ਆ ਰਿਹਾ ਹੈ ਪਸੰਦ
sharry maan with his old friends in engineering time image source-instagram
ਸ਼ੈਰੀ ਮਾਨ ਨੇ ਆਪਣੇ ਇੰਜੀਨੀਅਰਿੰਗ ਦੇ ਦੋਸਤਾਂ ਨਾਲ ਆਪਣੀ ਪੁਰਾਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਬਿਨ੍ਹਾਂ ਕਿਸੇ ਗੱਲ ਤੋਂ ਸੀ Dj ਮੰਗਵਾਇਆ...ਲਾਸਟ ਪੇਪਰ ਆਲੇ ਦਿਨ ਟੈਂਟ ਸੀ ਲਵਾਇਆ...ਪਿੰਡ ਆਲੇ ਕਹਿੰਦੇ sige ਮੁੰਡੇ ਇੰਜੀਨੀਅਰ, ਡਰਾਇੰਗ ਦਾ ਪੇਪਰ sala massa e langaya...🤣🤣 Once upon a time Saturdays were like this...tag your engineer friends jehde drawing ch fassde hunde si 😄😄’ । ਇਸ ਤਸਵੀਰ ਚ ਉਹ ਆਪਣੇ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਦੇਸੀ ਸ਼ੈਰੀ ਮਾਨ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।
punjabi Singer sharry maan image source-instagram
ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਰਹੇ ਨੇ।
 
View this post on Instagram
 

A post shared by Sharry Mann (@sharrymaan)

0 Comments
0

You may also like