ਜਾਣੋ ਕਿਉਂ ਚੜ੍ਹਿਆ ਗਾਇਕ ਸ਼ੈਰੀ ਮਾਨ ਦਾ ਪਾਰਾ, ਨਜ਼ਰ ਲਗਾਉਣ ਵਾਲਿਆਂ ਨੂੰ ਪਾਈ ਝਾੜ, ਦੇਖੋ ਵੀਡੀਓ

written by Lajwinder kaur | April 21, 2021 10:20am

ਯਾਰ ਅਣਮੁੱਲੇ ਗੀਤ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲਾ ਗਾਇਕ ਸ਼ੈਰੀ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਸਖਤ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵੀ ਸਖਤ ਕਦਮ ਚੁੱਕਦੇ ਹੋਏ ਜਿੰਮ, ਰੈਸਟੋਰੈਟ ਤੇ ਕਈ ਹੋਰ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਰਕੇ ਸ਼ੈਰੀ ਮਾਨ ਜਿੰਮ ਬੰਦ ਹੋਣ ਦਾ ਦੁੱਖ ਜਤਾਉਂਦੇ ਹੋਏ ਆਪਣੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ।

image of sharry maan Image Source: instagram

ਹੋਰ ਪੜ੍ਹੋ :  ਨੀਰੂ ਬਾਜਵਾ ਨੇ ਹਾਈ ਹੀਲ ਪਾ ਕੇ ਪਾਇਆ ਸ਼ਾਨਦਾਰ ਭੰਗੜਾ ਤੇ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ‘ਚ ਹੌਸਲਾ ਰੱਖਣ ਦਾ ਦਿੱਤਾ ਸੁਨੇਹਾ, ਦੇਖੋ ਵੀਡੀਓ

inside image of sherry maan Image Source: instagram

ਇਸ ਵੀਡੀਓ ਸ਼ੈਰੀ ਮਾਨ ਕਹਿ ਰਹੇ ਨੇ ਕਿ 'ਲੱਗ ਗਈ ਨਜ਼ਰ..ਹੋ ਗਏ ਜਿੰਮ ਬੰਦ..ਮਾਤਾ ਕਹਿੰਦੀ ਹੁੰਦੀ ਸੀ ਕਿ ਪੁੱਤ ਤੈਨੂੰ ਨਜ਼ਰ ਲੱਗ ਜਾਂਦੀ ਹੈ..'ਇਹ ਵੀਡੀਓ ਉਨ੍ਹਾਂ ਨੇ ਹਾਸੇ ਮਜ਼ਾਕ ਦੇ ਢੰਗ ਨਾਲ ਬਣਾਈ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਵੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- ਨਜ਼ਰ ਲੱਗ ਗੀ..’ ਇਸ ਪੋਸਟ ਉੱਤੇ ਪ੍ਰਸ਼ੰਸਕ ਦੇ ਪੰਜਾਬੀ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

image of sharry maan with satinder sartaaj Image Source: instagram

ਦੱਸ ਦਈਏ ਸ਼ੈਰੀ ਮਾਨ ਨੂੰ ਕਾਲਜ ਸਮੇਂ ਤੋਂ ਹੀ ਮਿਮਿਕਰੀ ਕਰਨ ਦਾ ਸ਼ੌਕ ਸੀ । ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਮਿਮਿਕਰੀ ਕਰਦੇ–ਕਰਦੇ ਉਹ ਗਾਇਕੀ ਦੇ ਖੇਤਰ ‘ਚ ਆ ਗਏ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕਾਫੀ ਐਕਟਿਵ ਨੇ।

 

 

View this post on Instagram

 

A post shared by Sharry Mann (@sharrymaan)

You may also like