ਸ਼ਤਰੂਗਨ ਸਿਨ੍ਹਾ ਅਤੇ ਅਦਾਕਾਰਾ ਪੂਨਮ ਮਨਾ ਰਹੇ ਹਨ ਵੈਡਿੰਗ ਐਨੀਵਰਸਰੀ, ਚਲਦੀ ਟ੍ਰੇਨ ਵਿੱਚ ਸ਼ਤਰੂਗਨ ਨੇ ਪੂਨਮ ਨੂੰ ਕੀਤਾ ਸੀ ਪਰਪੋਜ਼

written by Rupinder Kaler | July 09, 2021

ਸ਼ਤਰੂਗਨ ਸਿਨ੍ਹਾ ਅਤੇ ਅਦਾਕਾਰਾ ਪੂਨਮ ਸਿਨ੍ਹਾ 9 ਜੁਲਾਈ ਨੂੰ ਆਪਣੇ ਵਿਆਹ ਦੀ ਸਾਲਗਿਰਾ ਮਨਾ ਰਹੇ ਹਨ । 1980 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ। ਇਸ ਜੋੜੀ ਦੀ ਪਹਿਲੀ ਮੁਲਾਕਾਤ ਪਟਨਾ ਤੋਂ ਮੁੰਬਈ ਜਾਣ ਵਾਲੀ ਰੇਲਗੱਡੀ ਵਿੱਚ ਹੋਈ ਸੀ। ਪੂਨਮ ਪਹਿਲੀ ਮੁਲਾਕਾਤ ਵਿਚ ਹੀ ਸ਼ਤਰੂਗਨ ਸਿਨ੍ਹਾ ਨਾਲ ਪਿਆਰ ਕਰ ਬੈਠੀ ਸੀ ਪਰ ਉਸ ਸਮੇਂ ਉਹ ਰੀਨਾ ਰਾਏ ਨੂੰ ਡੇਟ ਕਰ ਰਹੇ ਸਨ । ਪਰ ਸ਼ਤਰੂਗਨ ਨੇ ਪੂਨਮ ਸਿਨ੍ਹਾ ਨਾਲ ਵਿਆਹ ਕੀਤਾ। ਹੋਰ ਪੜ੍ਹੋ : ਸੰਗੀਤਾ ਬਿਜਲਾਨੀ ਦਾ ਅੱਜ ਹੈ ਜਨਮ ਦਿਨ, ਜਾਣੋ ਸਲਮਾਨ ਖ਼ਾਨ ਦੇ ਨਾਲ ਵਿਆਹ ਦਾ ਕਾਰਡ ਛਪਣ ਤੋਂ ਬਾਅਦ ਵੀ ਕਿਉਂ ਨਹੀਂ ਹੋਇਆਂ ਦੋਨਾਂ ਦਾ ਵਿਆਹ ਸ਼ਤਰੂਗਨ ਨੇ ਫਿਲਮ ‘ਪਕੀਜ਼ਾ’ ਦਾ ਡਾਈਲੌਗ ਮਾਰ ਕੇ ਪੂਨਮ ਨੂੰ ਚਲਦੀ ਰੇਲ ਵਿਚ ਪਰਪੋਜ਼ ਕੀਤਾ ਸੀ ।ਇਸ ਤੋਂ ਬਾਅਦ ਦੋਹਾਂ ਦੇ ਪਿਆਰ ਦਾ ਸਿਲਸਿਲਾ ਸ਼ੁਰੁ ਹੋ ਗਿਆ । ਸ਼ਤਰੂਗਨ ਨੇ ਆਪਣੇ ਵੱਡੇ ਭਰਾ ਰਾਮ ਨੂੰ ਦੱਸਿਆ ਕਿ ਉਹ ਪੂਨਮ ਨਾਲ ਵਿਆਹ ਕਰਨਾ ਚਾਹੁੰਦੇ ਹਨ । ਇਸ ਤੋਂ ਬਾਅਦ ਰਾਮ ਆਪਣੇ ਭਰਾ ਦਾ ਰਿਸ਼ਤਾ ਲੈ ਕੇ ਪੂਨਮ ਦੀ ਮਾਂ ਕੋਲ ਗਏ । ਪਰ ਪੂਨਮ ਦੀ ਮਾਂ ਨੇ ਇਹ ਕਹਿ ਕੇ ਰਿਸ਼ਤਾ ਮੋੜ ਦਿੱਤਾ ਕਿ ਉਹਨਾਂ ਦੀ ਧੀ ਗੋਰੀ ਹੈ ਤੇ ਸ਼ਤਰੂਗਨ ਬਹੁਤ ਕਾਲਾ ਹੈ । ਉਹ ਵੀ ਚੋਰ ਦੀ ਐਕਟਿੰਗ ਕਰਦਾ ਹੈ । ਇਸ ਤੋਂ ਬਾਅਦ ਰਾਮ ਘਰ ਆ ਗਏ । ਪਰ ਉਹਨਾਂ ਨੇ ਬਾਅਦ ਵਿੱਚ ਪੂਨਮ ਦੀ ਮਾਂ ਨੂੰ ਕਿਸੇ ਤਰ੍ਹਾਂ ਮਨਾ ਲਿਆ, ਤੇ ਪੂਨਮ ਤੇ ਸ਼ਤਰੂਗਨ ਦਾ ਵਿਆਹ ਹੋ ਗਿਆ । ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਵੀ ਸ਼ਤਰੂਗਨ ਦਾ ਅਫੇਅਰ ਰੀਨਾ ਰਾਏ ਨਾਲ ਚਲਦਾ ਰਿਹਾ । ਜਿਸ ਨੂੰ ਸ਼ਤਰੂ ਨੇ ਇੱਕ ਇੰਟਰਵਿਊ ਵਿੱਚ ਵੀ ਕਬੂਲ ਕੀਤਾ ਸੀ । ਪਰ ਬਾਅਦ ਵਿੱਚ ਉਹ ਆਪਣੇ ਪਰਿਵਾਰ ਕੋਲ ਵਾਪਿਸ ਆ ਗਏ ।

0 Comments
0

You may also like