ਸ਼ੀਜ਼ਾਨ ਖ਼ਾਨ ਦੇ ਪਰਿਵਾਰ ਨੇ ਰੱਖਿਆ ਆਪਣਾ ਪੱਖ, ਤੁਨੀਸ਼ਾ ਤੇ ਉਸ ਦੀ ਮਾਂ ਬਾਰੇ ਆਖੀਆਂ ਇਹ ਗੱਲਾਂ

written by Shaminder | January 02, 2023 03:55pm

ਤੁਨੀਸ਼ਾ ਸ਼ਰਮਾ (Tunisha Sharma)ਦੀ ਮੌਤ ਮਾਮਲੇ ‘ਚ ਉਸ ਦੇ ਦੋਸਤ ਸ਼ੀਜ਼ਾਨ ਮੁਹੰਮਦ ਖਿਲਾਫ ਮਾਮਲਾ ਚੱਲ ਰਿਹਾ ਹੈ । ਜਿਸ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਦੇ ਨਾਲ ਮੁਖਾਤਿਬ ਹੋਇਆ ਹੈ । ਹੁਣ ਸ਼ੀਜ਼ਾਨ ਦੀ ਮਾਂ, ਭੈਣ ਅਤੇ ਵਕੀਲ ਨੇ ਤੁਨੀਸ਼ਾ ਦੀ ਮਾਂ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ੀਜ਼ਾਨ ਦੀ ਭੈਣ ਫਲਕ ਨਾਜ਼ ਨੇ ਵਨੀਤਾ ਦੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ ।

Image Source:Instagram

ਹੋਰ ਪੜ੍ਹੋ : ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਮੇਲਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸ਼ੀਜ਼ਾਨ ਦੇ ਪਰਿਵਾਰ ਨੇ ਤੁਨੀਸ਼ਾ ਨੂੰ ਬੁਰਕਾ ਪਵਾਉਣ, ਦਰਗਾਹ ‘ਤੇ ਲਿਜਾਣ ਅਤੇ ਉਰਦੂ ਸਿਖਾਉਣ ਦੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੱਤਾ ਹੈ ।ਪਰਿਵਾਰ ਦਾ ਦਾਅਵਾ ਹੈ ਕਿ ਜੋ ਤਸਵੀਰਾਂ ਵਿਖਾਈਆਂ ਜਾ ਰਹੀਆਂ ਹਨ, ਉਹ ਸ਼ੂਟ ਦੇ ਦੌਰਾਨ ਦੀਆਂ ਹਨ ।

Image Source:Instagram

ਹੋਰ ਪੜ੍ਹੋ : ਅਰਜੁਨ ਕਪੂਰ ਦੇ ਨਾਲ ਨਵੇਂ ਸਾਲ ਦੇ ਮੌਕੇ ‘ਤੇ ਮਲਾਇਕਾ ਅਰੋੜਾ ਹੋਈ ਰੋਮਾਂਟਿਕ

ਸੀਰੀਅਲ ਜਿਸ ਵਿੱਚ ਸ਼ੀਜ਼ਾਨ ਅਤੇ ਤੁਨੀਸ਼ਾ ਕੰਮ ਕਰਦੇ ਹਨ ਜਿੱਥੇ ਉਰਦੂ ਬੋਲੀ ਜਾਂਦੀ ਹੈ। ਇਹੀ ਕਾਰਨ ਹੋ ਸਕਦਾ ਹੈ ਕਿ ਉਸ ਦੀ ਭਾਸ਼ਾ ਅਜਿਹੀ ਬਣ ਗਈ ਹੈ, ਪਰ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਨੀਸ਼ਾ ਦੇ ਕਥਿਤ ਮਾਮਾ ਪਵਨ ਸ਼ਰਮਾ 'ਤੇ ਵੀ ਦੋਸ਼ ਲਗਾਏ ਹਨ।

Tunisha Sharma Image Source : Instagram

ਦੱਸ ਦਈਏ ਕਿ ਤੁਨੀਸ਼ਾ ਸ਼ਰਮਾ ਨੇ ਬੀਤੇ ਦਿਨੀਂ ਆਪਣੇ ਮੇਕਅੱਪ ਰੂਮ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ । ਜਿਸ ਤੋਂ ਬਾਅਦ ਅਦਾਕਾਰਾ ਦੇ ਬੁਆਏ ਫ੍ਰੈਂਡ ਸ਼ੀਜ਼ਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।

 

View this post on Instagram

 

A post shared by Viral Bhayani (@viralbhayani)

You may also like