
Sheezan’s sister Falaq Naaz pens emotional note: 24 ਦਸੰਬਰ ਨੂੰ ਤੁਨੀਸ਼ਾ ਸ਼ਰਮਾ ਨੇ ਸੀਰੀਅਲ ਦੇ ਸੈੱਟ 'ਤੇ ਮੇਕਅੱਪ ਰੂਮ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਤੁਨੀਸ਼ਾ ਇਹ ਦੁਨੀਆ ਛੱਡ ਗਈ ਪਰ ਆਪਣੇ ਪਿੱਛੇ ਕਈ ਸਵਾਲ ਛੱਡ ਗਈ। ਇਸ ਦਾ ਪਤਾ ਲਗਾਉਣ ਲਈ ਪੁਲਿਸ ਲਗਾਤਾਰ ਲੋਕਾਂ ਦੇ ਬਿਆਨ ਦਰਜ ਕਰਕੇ ਪੁੱਛਗਿੱਛ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਤੁਨੀਸ਼ਾ ਅਤੇ ਸ਼ੀਜ਼ਾਨ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ।
ਹੋਰ ਪੜ੍ਹੋ : ‘ਕਲੀ ਜੋਟਾ’ ਫ਼ਿਲਮ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕਮਿਸਟਰੀ

ਜਿੱਥੇ 24 ਦਸੰਬਰ ਤੁਨੀਸ਼ਾ ਸ਼ਰਮਾ ਦੇ ਕਰੀਬੀ ਦੋਸਤਾਂ ਲਈ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਬਣ ਗਿਆ। ਤੁਨੀਸ਼ਾ ਦਾ ਜਨਮਦਿਨ 4 ਜਨਵਰੀ ਨੂੰ ਸੀ, ਜੇਕਰ ਉਹ ਜ਼ਿੰਦਾ ਹੁੰਦੀ ਤਾਂ ਇਸ ਵਾਰ ਆਪਣਾ 21ਵਾਂ ਜਨਮਦਿਨ ਮਨਾਉਂਦੀ। ਤੁਨੀਸ਼ਾ ਦੇ ਜਨਮਦਿਨ 'ਤੇ ਸ਼ੀਜ਼ਾਨ ਖਾਨ ਦੀ ਭੈਣ ਫਲਕ ਨਾਜ਼ ਨੇ ਅਭਿਨੇਤਰੀ ਲਈ ਇਕ ਪਿਆਰ ਭਰਿਆ ਨੋਟ ਲਿਖਿਆ ਹੈ, ਜੋ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।

ਫਲਕ ਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤੁਨੀਸ਼ਾ ਸ਼ਰਮਾ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ- 'ਤੰਨੂ ਮੇਰੇ ਬੱਚੇ... ਕਦੇ ਨਹੀਂ ਸੋਚਿਆ ਸੀ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਵਿਸ਼ ਕਰਾਂਗੀ। ਤੁਹਾਨੂੰ ਪਤਾ ਸੀ ਕਿ ਤੁਹਾਡੀ ਐਪੀ ਨੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਪਾਰਟੀ ਦੀ ਯੋਜਨਾ ਬਣਾਈ ਸੀ... ਮੈਂ ਤੁਹਾਨੂੰ ਰਾਜਕੁਮਾਰੀ ਦੇ ਪਹਿਰਾਵੇ ਵਿੱਚ ਦੇਖਣਾ ਚਾਹੁੰਦੀ ਸੀ... ਮੈਂ ਤੁਹਾਡਾ ਹੈਰਾਨ ਹੋਇਆ ਚਿਹਰਾ ਦੇਖਣਾ ਚਾਹੁੰਦੀ ਸੀ... ਤੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਤੂੰ ਮੇਰੇ ਲਈ ਕਿੰਨੀ ਖ਼ਾਸ ਹੈ... ਮੇਰਾ ਦਿਲ ਬਹੁਤ ਟੁੱਟ ਗਿਆ ਹੈ.... ਇੰਨਾ ਦਰਦ ਕਦੇ ਮਹਿਸੂਸ ਨਹੀਂ ਹੋਇਆ... ਜਿੰਨਾ ਤੇਰੇ ਜਾਣ ਤੋਂ ਬਾਅਦ ਹੋ ਰਿਹਾ ਹੈ’।

ਇਸ ਦੇ ਨਾਲ ਹੀ ਫਲਕ ਨਾਜ਼ ਨੇ ਅੱਗੇ ਲਿਖਿਆ- 'ਮੈਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਲਈ ਪ੍ਰਾਰਥਨਾ ਕਰਾਂ…. ਤੁਹਾਡੀ ਰੂਹ ਲਈ ਜਾਂ ਸਾਡੀ ਜ਼ਿੰਦਗੀ ਦੀ ਮੁਸ਼ਕਲ ਪ੍ਰੀਖਿਆ ਲਈ… ਨੀਂਦ ਨਾ ਆਉਣ ਵਾਲੀਆਂ ਰਾਤਾਂ, ਅਣਦੇਖੇ ਹੰਝੂ, ਮੈਂ ਜਾਣਦੀ ਹਾਂ ਕਿ ਤੂੰ ਸਭ ਕੁਝ ਦੇਖ ਰਹੀ ਹੋ, ਕਿਉਂਕਿ ਤੂੰ ਹਮੇਸ਼ਾ ਸਾਡੇ ਆਲੇ ਦੁਆਲੇ ਹੁੰਦੀ ਹੋ। ਮੈਂ ਤੁਹਾਨੂੰ ਮਹਿਸੂਸ ਕਰ ਸਕਦੀ ਹਾਂ ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦੀ ਹਾਂ.... ਮੈਨੂੰ ਉਮੀਦ ਹੈ ਕਿ ਤੁਹਾਡੀ ਸ਼ਾਂਤੀ ਦੀ ਖੋਜ ਹੁਣ ਖਤਮ ਹੋ ਗਈ ਹੈ... ਜਨਮਦਿਨ ਮੁਬਾਰਕ ਮੇਰੇ ਬੱਚੇ... ਮੇਰੀ ਛੋਟੀ ਜਿਹੀ ਜ਼ਿੰਦਗੀ...’। ਇਹ ਭਾਵੁਕ ਪੋਸਟ ਹਰ ਕਿਸੇ ਦੀਆਂ ਅੱਖਾਂ ਨੂੰ ਨਮ ਕਰ ਰਹੀ ਹੈ।
View this post on Instagram