South Filmfare Award 2022 ਦੌਰਾਨ ਇੱਕਠੇ ਗੱਲਾਂ ਕਰਦੇ ਨਜ਼ਰ ਆਈਆਂ ਸ਼ਹਿਨਾਜ਼ ਗਿੱਲ ਤੇ ਸਾਈਂ ਪੱਲਵੀ, ਵੇਖੋ ਵੀਡੀਓ
South Filmfare Award 2022 ਦੌਰਾਨ ਇੱਕਠੇ ਗੱਲਾਂ ਕਰਦੇ ਨਜ਼ਰ ਆਈਆਂ ਸ਼ਹਿਨਾਜ਼ ਗਿੱਲ ਤੇ ਸਾਈਂ ਪੱਲਵੀ, ਵੇਖੋ ਵੀਡੀਓ
Shehnaaz Gill and Sai Pallavi seen togther: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਸਾਊਥ ਫ਼ਿਲਮਫੇਅਰ 2022 ਵਿੱਚ ਸ਼ਿਰਕਤ ਕਰਨ ਪਹੁੰਚੀ ਸੀ। ਜਿੱਥੇ ਇੱਕ ਪਾਸੇ ਸ਼ਹਿਨਾਜ਼ ਗਿੱਲ ਦੇ ਟ੍ਰੈਡੀਸ਼ਨਲ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉੱਥੇ ਹੀ ਦੂਜੇ ਪਾਸੇ ਸ਼ਹਿਨਾਜ਼ ਗਿੱਲ ਅਤੇ ਸਾਊਥ ਦੀ ਮਸ਼ਹੂਰ ਅਦਾਕਾਰਾ ਸਾਈਂ ਪੱਲਵੀ ਨੂੰ ਫੰਕਸ਼ਨ ਦੌਰਾਨ ਇੱਕਠੇ ਗੱਲਬਾਤ ਕਰਦੇ ਹੋਏ ਵੇਖਿਆ ਹੈ।
Image Source: Instagram
ਸ਼ਹਿਨਾਜ਼ ਗਿੱਲ ਦੇ ਟ੍ਰੈਡੀਸ਼ਨਲ ਲੁੱਕ ਤੋਂ ਇਲਾਵਾ, ਉਸ ਦੀ ਸਾਊਥ ਅਦਾਕਾਰਾ ਸਾਈਂ ਪੱਲਵੀ ਨਾਲ ਅਦਾਕਾਰਾ ਸਾਈਂ ਪੱਲਵੀ ਨਾਲ ਗੱਲਬਾਤ ਦਾ ਵੀਡੀਓ ਇੰਟਰਨੈਟ 'ਤੇ ਸਾਹਮਣੇ ਆਇਆ ਅਤੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਅਤੇ ਸਾਈਂ ਪੱਲਵੀ ਨੂੰ ਇੱਕਠੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਸਾਈਂ ਪੱਲਵੀ ਸ਼ਹਿਨਾਜ਼ ਦੇ ਕੰਨ ਵਿੱਚ ਕੁਝ ਕਹਿੰਦੀ ਹੈ ਅਤੇ ਸ਼ਹਿਨਾਜ਼ ਖਿੜ-ਖਿੜਾ ਕੇ ਹੱਸਦੀ ਹੋਈ ਨਜ਼ਰ ਆ ਰਹੀ ਹੈ। ਹਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵੇਂ ਆਪਸ ਵਿੱਚ ਕੀ ਗੱਲਾਂ ਕਰ ਰਹੀਆਂ ਹਨ।
Image Source: Instagram
ਫੈਨਜ਼ ਦੋਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ -ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਦੋਹਾਂ ਅਦਾਕਾਰਾ ਦੀ ਇਸ ਪਿਆਰੀ ਜਿਹੀ ਵੀਡੀਓ 'ਤੇ ਭਰਪੂਰ ਪਿਆਰ ਬਰਸਾ ਰਹੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਨੇ ਬਿੱਗ ਬੌਸ 13 ਤੋਂ ਬਾਅਦ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਬਿੱਗ ਬੌਸ ਹਾਊਸ ਵਿੱਚ ਸ਼ਹਿਨਾਜ਼ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਦੋਸਤੀ ਅਤੇ ਆਪਣੇ ਪਿਆਰੇ ਤੇ ਚੁੱਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦਿਲ ਜਿੱਤ ਲਿਆ ਸੀ।
Image Source: Instagram
ਹੋਰ ਪੜ੍ਹੋ: ਵਿੱਕੀ ਕੌਸ਼ਲ ਪਿਤਾ ਸ਼ਾਮ ਕੌਸ਼ਲ ਨਾਲ ਪੋਜ਼ ਦਿੰਦੇ ਆਏ ਨਜ਼ਰ, ਪਿਤਾ ਨੇ ਬੇਟੇ ਲਈ ਲਿਖਿਆ ਖ਼ਾਸ ਨੋਟ
ਜਲਦ ਹੀ ਸ਼ਹਿਨਾਜ਼ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਫੈਨਜ਼ ਸ਼ਹਿਨਾਜ਼ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
