ਕੈਪਟਨ ਕੂਲ ਨੇ ਫ਼ਿਲਮ ਇੰਡਸਟਰੀ 'ਚ ਲਈ ਐਂਟਰੀ, ਲਾਂਚ ਕੀਤਾ ਨਵਾਂ ਪ੍ਰੋਡਕਸ਼ ਹਾਊਸ 'Dhoni Entertainment'

written by Pushp Raj | October 10, 2022 05:22pm

M.S Dhoni launch Film production house: 'ਕੈਪਟਨ ਕੂਲ' ਦੇ ਨਾਮ ਨਾਲ ਮਸ਼ਹੂਰ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹੁਣ ਫ਼ਿਲਮੀ ਦੁਨੀਆ 'ਤੇ ਵੀ ਆਪਣਾ ਦਬਦਬਾ ਬਣਾਉਣ ਦਾ ਫੈਸਲਾ ਕਰ ਲਿਆ ਹੈ।ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੈਪਟਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ ਹੈ। ਧੋਨੀ ਨੇ ਆਪਣਾ ਨਵਾਂ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ ਹੈ ਤੇ ਉਹ ਜਲਦ ਹੀ ਫ਼ਿਲਮ ਨਿਰਮਾਤਾ ਵਜੋਂ ਕੰਮ ਸ਼ੁਰੂ ਕਰਨ ਵਾਲੇ ਹਨ।

ms dhoni with family Image Source: Instagram

ਮਹਿੰਦਰ ਸਿੰਘ ਧੋਨੀ ਦੇ ਆਪਣੇ ਫੈਨਜ਼ ਨੂੰ ਸ਼ਾਨਦਾਰ ਫਿਲਮਾਂ ਦੇਣ ਲਈ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ ਹੈ। ਫਿਲਹਾਲ ਧੋਨੀ ਦੇ ਪ੍ਰੋਡਕਸ਼ਨ ਹਾਊਸ 'ਚ ਸਾਊਥ ਫਿਲਮਾਂ (ਤੇਲੁਗੂ, ਤਾਮਿਲ ਅਤੇ ਮਲਿਆਲਮ) ਨਹੀਂ ਬਣ ਸਕਣਗੀਆਂ।

ਧੋਨੀ ਨੇ ਆਪਣੇ ਪ੍ਰੋਡਕਸ਼ਨ ਹਾਊਸ ਦਾ ਨਾਂ 'ਧੋਨੀ ਐਂਟਰਟੇਨਮੈਂਟ' ਰੱਖਿਆ ਹੈ। ਇਸ ਪ੍ਰੋਡਕਸ਼ਨ ਹਾਊਸ ਨੇ 'ਰੋਰ ਆਫ ਦਿ ਲਾਇਨ', 'ਦਿ ਹਿਡਨ ਹਿੰਦੂ' ਵਰਗੇ ਪ੍ਰੋਜੈਕਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਇਹ ਪ੍ਰੋਡਕਸ਼ਨ ਹਾਊਸ ਆਪਣੇ ਹੋਰ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਸ਼ੇਅਰ ਕਰੇਗਾ।

Image Source: Instagram

ਧੋਨੀ ਦੇ ਪ੍ਰੋਡਕਸ਼ਨ ਹਾਊਸ 'ਚ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਵੀ ਹਿੱਸਾ ਹੈ। ਫਿਲਹਾਲ ਅਜੇ ਇਸ ਪ੍ਰੋਡਕਸ਼ਨ ਹਾਊਸ 'ਧੋਨੀ ਐਂਟਰਟੇਨਮੈਂਟ' ਨੂੰ ਛੋਟੇ ਪੈਮਾਨੇ 'ਤੇ ਸ਼ੁਰੂ ਕੀਤਾ ਗਿਆ ਹੈ। ਇਸ 'ਚ ਬਣਨ ਵਾਲੀ ਫ਼ਿਲਮ 'ਰੋਰ ਆਫ ਦਿ ਲਾਈਨ' ਆਈਪੀਐੱਲ ਟੀਮ ਚੇਨਈ ਸੁਪਰ ਕਿੰਗਜ਼ ਬਾਰੇ ਹੈ, ਜਿਸ 'ਚ ਦੋ ਸਾਲ ਦੀ ਪਾਬੰਦੀ ਤੋਂ ਬਾਅਦ ਉਸ ਦੀ ਵਾਪਸੀ ਦੀ ਕਹਾਣੀ ਦੇਖਣ ਨੂੰ ਮਿਲੇਗੀ।

ਫ਼ਿਲਮ 'ਦਿ ਹਿਡਨ ਹਿੰਦੂ' ਦੀ ਕਹਾਣੀ ਅਕਸ਼ਤ ਗੁਪਤਾ ਨੇ ਲਿਖੀ ਹੈ, ਜੋ ਕਿ ਇੱਕ ਮਿਥਿਹਾਸਕ ਥ੍ਰਿਲਰ ਫ਼ਿਲਮ ਹੈ। ਇਸ ਦੇ ਨਾਲ ਹੀ 'ਬਲੇਜ ਟੂ ਗਲੋਰੀ' ਦੀ ਕਹਾਣੀ ਸਾਲ 2011 'ਚ ਟੀਮ ਇੰਡੀਆ ਦੀ ਵਿਸ਼ਵ ਕੱਪ ਜਿੱਤ 'ਤੇ ਆਧਾਰਿਤ ਹੈ। ਦੱਸਿਆ ਜਾ ਰਿਹਾ ਹੈ ਕਿ ਸਮੇਂ ਦੇ ਨਾਲ ਧੋਨੀ ਆਪਣੀ ਨਵੀਂ ਪਾਰੀ ਦਾ ਵਿਸਥਾਰ ਕਰਨਗੇ ਅਤੇ ਹੋਰ ਭਾਸ਼ਾਵਾਂ 'ਚ ਫਿਲਮਾਂ ਬਣਾਉਣ ਦਾ ਕੰਮ ਕਰਨਗੇ।

Ms Dhoni Announced His Retirement through Social Media Image Source: Instagram

ਹੋਰ ਪੜ੍ਹੋ: South Filmfare Award 2022 ਦੌਰਾਨ ਇੱਕਠੇ ਗੱਲਾਂ ਕਰਦੇ ਨਜ਼ਰ ਆਈਆਂ ਸ਼ਹਿਨਾਜ਼ ਗਿੱਲ ਤੇ ਸਾਈਂ ਪੱਲਵੀ, ਵੇਖੋ ਵੀਡੀਓ

ਦੱਸ ਦਈਏ ਕਿ ਕਪਿਲ ਸ਼ਰਮਾ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੂੰ ਸਾਲ 2011 'ਚ ਵਰਲਡ ਕੱਪ ਦਿਵਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਆਪਣੇ ਕਰੀਅਰ ਵਿੱਚ ਕਈ ਇਤਿਹਾਸ ਰਚੇ। ਸਾਲ 2020 ਵਿੱਚ ਸੁਤੰਤਰਤਾ ਦਿਹਾੜੇ 'ਤੇ ਧੋਨੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਧੋਨੀ ਅਜੇ ਵੀ ਆਈਪੀਐਲ ਟੀਮ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹਨ। ਇੰਨਾ ਹੀ ਨਹੀਂ ਧੋਨੀ ਟੀਮ ਇੰਡੀਆ ਲਈ ਮੈਂਟਰ ਵਜੋਂ ਵੀ ਕੰਮ ਕਰਦੇ ਹਨ।

You may also like