ਵਿੱਕੀ ਕੌਸ਼ਲ ਪਿਤਾ ਸ਼ਾਮ ਕੌਸ਼ਲ ਨਾਲ ਪੋਜ਼ ਦਿੰਦੇ ਆਏ ਨਜ਼ਰ, ਪਿਤਾ ਨੇ ਬੇਟੇ ਲਈ ਲਿਖਿਆ ਖ਼ਾਸ ਨੋਟ

written by Pushp Raj | October 10, 2022 03:19pm

Vicky Kaushal shares with father: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਵਿੱਕੀ ਕੌਸ਼ਲ ਵਾਂਗ ਹੀ ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਵੀ ਸੋਸ਼ਲ ਮੀਡੀਆ 'ਤੇ ਬੇਟਿਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਵਿੱਕੀ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਹਾਲ ਹੀ ਵਿੱਚ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਇੰਸਟਾਗ੍ਰਾਮ ਉੱਤੇ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਪਿਉ-ਪੁੱਤਰ ਦੀ ਬਾਂਡਿੰਗ ਅਸਾਨੀ ਨਾਲ ਵੇਖੀ ਜਾ ਸਕਦੀ ਹੈ। ਸ਼ਾਮ ਕੌਸ਼ਲ ਨੇ ਆਪਣੇ ਐਕਟਰ-ਬੇਟੇ ਵਿੱਕੀ ਕੌਸ਼ਲ ਨਾਲ ਇੰਸਟਾਗ੍ਰਾਮ 'ਤੇ ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ, ਇੱਕ ਖ਼ਾਸ ਨੋਟ ਲਿਖਿਆ ਹੈ। ਬੇਟੇ ਵਿੱਕੀ ਅਤੇ ਸੰਨੀ ਲਈ ਇੱਕ ਖ਼ਾਸ ਨੋਟ ਵਿੱਚ ਵਿੱਕੀ ਕੌਸ਼ਲ ਨੇ ਲਿਖਿਆ, "ਇੱਕ ਪਾਸੇ ਸੂਰਜ, ਦੂਜੇ ਪਾਸੇ ਪੁੱਤਰ ਅਤੇ ਸਾਹਮਣੇ ਸੰਨੀ ਪੁੱਤਰ ਇਸ ਪਲ ਨੂੰ ਕੈਮਰੇ ਵਿੱਚ ਕੈਦ ਕਰ ਰਿਹਾ ਹੈ। ਇਹ ਤਿੰਨੋਂ ਹੀ ਮੇਰੀ ਊਰਜਾ ਦੇ ਤਿੰਨ ਸਰੋਤ ਹਨ। ਰੱਬ ਰਾਖਾ ,ਵਾਹਿਗੁਰੂ ਮੇਹਰ ਕਰੇ।🙏🏻🙏🏻”

ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਵਿੱਕੀ ਨੀਲੀ ਜੀਨਸ ਅਤੇ ਚੱਪਲਾਂ ਦੇ ਨਾਲ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੇ ਹੋਏ ਵਿਖਾਈ ਦੇ ਰਹੇ ਹਨ। ਜਦੋਂ ਕਿ ਉਨ੍ਹਾਂ ਦੇ ਪਿਤਾ ਨੇ ਕਾਲੇ ਰੰਗ ਦੀ ਪੈਂਟ ਅਤੇ ਭੂਰੇ ਰੰਗ ਦੀਆਂ ਜੁੱਤੀਆਂ ਦੇ ਨਾਲ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਹਲਾਂਕਿ ਤਸਵੀਰ ਦੇ ਵਿੱਚ ਸੰਨੀ ਕੌਸ਼ਲ ਨਜ਼ਰ ਨਹੀਂ ਆ ਰਹੇ ਹਨ, ਪਰ ਪਿਤਾ ਦੀ ਪੋਸਟ ਨੇ ਨਿੱਕੇ ਬੇਟੇ ਦੀ ਮੌਜੂਦੀ ਬਾਰੇ ਜ਼ਿਕਰ ਕੀਤਾ ਹੈ।

Image Source: Instagram

ਤਸਵੀਰ ਦੇ ਵਿੱਚ ਵਿੱਕੀ ਕੌਸ਼ਲ ਅਤੇ ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਇੱਕਠੇ ਖੜ੍ਹੇ ਹੋਏ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਪਿਉ-ਪੁੱਤ ਦੀ ਮੁਸਕੁਰਾਉਂਦੇ ਹੋਏ ਬੇਹੱਦ ਪਿਆਰੇ ਨਜ਼ਰ ਆ ਰਹੇ ਹਨ ਅਤੇ ਤਸਵੀਰ ਦੀ ਬੈਕਗ੍ਰਾਊਂਡ ਵਿੱਚ ਉੱਗਦੇ ਸੂਰਜ ਅਤੇ ਸਮੁੰਦਰ ਦੀ ਝਲਕ ਵੀ ਵਿਖਾਈ ਦੇ ਰਹੀ ਹੈ। ਫੋਟੋ 'ਚ ਸ਼ਾਮ ਨੇ ਆਪਣੇ ਬੇਟੇ ਦੇ ਮੋਢੇ 'ਤੇ ਸਿਰ ਰੱਖਿਆ ਹੋਇਆ ਹੈ। ਇਹ ਤਸਵੀਰ ਪਿਉਂ ਤੇ ਪੁੱਤਰ ਦੇ ਪਿਆਰ ਨੂੰ ਦਰਸਾਉਂਦੀ ਹੈ।

ਵਿੱਕੀ ਕੌਸ਼ਲ ਅਤੇ ਉਨ੍ਹਾਂ ਦੇ ਪਿਤਾ ਦੀ ਇਸ ਤਸਵੀਰ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਈ ਬੀ-ਟਾਊਨ ਦੇ ਸੈਲੇਬਸ ਵੀ ਕਮੈਂਟ ਕਰ ਰਹੇ ਹਨ।

ਅਭਿਨੇਤਾ ਵਿਕਰਾਂਤ ਮੈਸੀ ਨੇ ਪੋਸਟ 'ਤੇ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ। ਜਦੋਂ ਕਿ ਸ਼ਾਮ ਅਤੇ ਵਿੱਕੀ ਦੇ ਪ੍ਰਸ਼ੰਸਕਾਂ ਵਿੱਚੋਂ ਇੱਕ ਨੇ ਕਮੈਂਟ ਕੀਤਾ, "ਇਹ ਸਭ ਤੋਂ ਪਿਆਰਾ ਪਲ ਹੈ... ਧੰਨਵਾਦ ਸ਼ਾਮ ਸਰ , ਇੱਕ ਹੋਰ ਫੈਨ ਨੇ ਲਿਖਿਆ, "ਹੈਂਡਸਮ ਪੁੱਤਰ ਦੇ ਨਾਲ ਹੈਂਡਸਮ ਡੈਡੀ।" ਜਦੋਂ ਕਿ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕੀਤਾ, ਇਸ ਸੁੰਦਰ ਤਸਵੀਰ ਨੇ ਸਾਡੀ ਸਵੇਰ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ।" ਬਹੁਤ ਸਾਰੇ ਪ੍ਰਸ਼ੰਸਕਾਂ ਨੇ ਪੋਸਟ 'ਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ।

Image Source: Instagram

ਹੋਰ ਪੜ੍ਹੋ:ਰਣਵੀਰ ਸਿੰਘ, NBA ਸਟਾਰ Ice Trae ਨਾਲ 'ਗੱਲਾਂ ਗੂੜੀਆਂ' ਗੀਤ 'ਤੇ ਡਾਂਸ ਕਰਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਮ ਨੇ ਪਦਮਾਵਤ, ਬਾਜੀਰਾਓ, ਦੰਗਲ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਵਿੱਕੀ ਸ਼ਾਮ ਅਤੇ ਵੀਨਾ ਕੌਸ਼ਲ ਦਾ ਵੱਡਾ ਪੁੱਤਰ ਹੈ। ਉਨ੍ਹਾਂਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2012 ਵਿੱਚ ਗੈਂਗਸ ਆਫ ਵਾਸੇਪੁਰ ਨਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਸੀ।

ਵਿੱਕੀ ਦੇ ਛੋਟੇ ਭਰਾ ਅਤੇ ਅਭਿਨੇਤਾ ਸੰਨੀ ਕੌਸ਼ਲ ਨੇ ਵੈੱਬ ਸੀਰੀਜ਼ ਆਫੀਸ਼ੀਅਲ ਚੁਕਿਆਗਿਰੀ ਵਿੱਚ ਸਪੰਦਨ ਚੁਕਿਆ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, ਉਸ ਨੇ 2018 ਦੀ ਹਿੰਦੀ ਫਿਲਮ ਗੋਲਡ ਵਿੱਚ ਵੀ ਕੰਮ ਕੀਤਾ ਹੈ।

 

View this post on Instagram

 

A post shared by Sham Kaushal (@shamkaushal09)

You may also like