ਸ਼ਹਿਨਾਜ਼ ਗਿੱਲ ਨੇ ਆਪਣੀ ਨਵੀਂ ਬਾਲੀਵੁੱਡ ਫ਼ਿਲਮ ਦਾ ਕੀਤਾ ਐਲਾਨ, ਜੌਨ ਇਬ੍ਰਾਹਿਮ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ

written by Pushp Raj | August 29, 2022

Shehnaaz Gill in Film 100% : ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਫੈਨਜ਼ ਦੇ ਲਈ ਵੱਡੀ ਖੁਸ਼ਖਬਰੀ ਹੈ। ਹੁਣ ਸ਼ਹਿਨਾਜ਼ ਨੇ ਆਪਣੇ ਫੈਨਜ਼ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਨਵੀਂ ਬਾਲੀਵੁੱਡ ਫ਼ਿਲਮ ਦਾ ਐਲਾਨ ਕੀਤਾ ਹੈ। ਟੀਵੀ ਜਗਤ ਤੋਂ ਬਾਅਦ ਹੁਣ ਸ਼ਹਿਨਾਜ਼ ਫ਼ਿਲਮੀ ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜ਼ਨ ਕਰਦੀ ਹੋਈ ਨਜ਼ਰ ਆਵੇਗੀ।

image From intsagram

ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ ਹੈ, "A roller coaster comedy packed with action, music and spies ! We guarantee you a #100Percent entertainer!! 💥Diwali 2023 just got bigger !! Are you ready??🎬"

ਦੱਸ ਦਈਏ ਕਿ ਸ਼ਹਿਨਾਜ਼ ਦੀ ਅਗਲੀ ਬਾਲੀਵੁੱਡ ਫ਼ਿਲਮ ਦਾ ਨਾਂਅ ਹੈ '100%' ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 2023 ਦੇ ਵਿੱਚ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਇਸ ਖ਼ਬਰ ਨੂੰ ਸੁਨਣ ਮਗਰੋਂ ਸ਼ਹਿਨਾਜ਼ ਦੇ ਫੈਨਜ਼ ਬੇਹੱਦ ਖੁਸ਼ ਹਨ ਅਤੇ ਉਹ ਉਸ ਨੂੰ ਫ਼ਿਲਮ ਕਰਦੇ ਹੋਏ ਵੇਖਣ ਲਈ ਉਤਸ਼ਾਹਿਤ ਹਨ।

image From intsagram

ਜੇਕਰ ਇਸ ਫ਼ਿਲਮ ਦੇ ਬਾਰੇ ਗੱਲ ਕਰੀਏ ਤਾਂ ਇਸ ਫਿਲਮ 'ਚ ਜੌਨ ਇਬ੍ਰਾਹਿਮ, ਰਿਤੇਸ਼ ਦੇਸ਼ਮੁਖ, ਨੋਰਾ ਫਤੇਹੀ ਅਤੇ ਸ਼ਹਿਨਾਜ਼ ਗਿੱਲ ਨਜ਼ਰ ਆਉਣ ਵਾਲੇ ਹਨ।ਇਹ ਫ਼ਿਲਮ ਕਾਮੇਡੀ ਨਾਲ ਭਰਪੂਰ ਪਰਿਵਾਰਕ ਫ਼ਿਲਮ ਹੈ। ਫ਼ਿਲਮ ਮਨੋਰੰਜਨ ਨਾਲ ਭਰਪੂਰ ਹੋਣ ਦਾ ਵਾਅਦਾ ਕਰਦੀ ਹੈ। ਭਾਰਤੀ ਵਿਆਹਾਂ ਅਤੇ ਜਾਸੂਸਾਂ ਦੀ ਦੀਵਾਨਗੀ ਦੇ ਪਿਛੋਕੜ ਉੱਤੇ ਅਧਾਰਿਤ, ਸਾਜਿਦ ਖਾਨ ਦੀ ਇਹ ਫ਼ਿਲਮ ਕਾਮੇਡੀ ਅਤੇ ਐਕਸ਼ਨ ਨਾਲ ਭਰਪੂਰ ਹੋਵੇਗੀ।

ਮੀਡੀਆ ਰਿੋਪਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੌਨ ਇਬ੍ਰਾਹਿਮ, ਰਿਤੇਸ਼ ਦੇਸ਼ਮੁਖ, ਨੋਰਾ ਫਤੇਹੀ ਅਤੇ ਸ਼ਹਿਨਾਜ਼ ਗਿੱਲ ਦੀ ਫਿਲਮ 100% ਦੀ ਸ਼ੂਟਿੰਗ 2023 ਦੇ ਸ਼ੁਰੂਆਤੀ ਮਹੀਨੀਆਂ ਵਿੱਚ ਹੋਣ ਦੀ ਸੰਭਾਵਨਾ ਹੈ।

image From intsagram

ਹੋਰ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਨੂੰ ਮੇਕਅੱਪ ਕਰਨ 'ਚ ਲੱਗੇ 3 ਘੰਟੇ, ਕਿਹਾ ਅਭਿਨੇਤਰੀਆਂ ਵਾਂਗ ਤਿਆਰ ਹੋਣਾ ਬਹੁਤ ਔਖਾ

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਵੀ ਦੀਵਾਲੀ 2023 'ਚ ਰਿਲੀਜ਼ ਹੋਣ ਦੀ ਉਮੀਦ ਹੈ। ਫਿਲਮ ਨੂੰ 100% ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਐਸੋਸੀਏਸ਼ਨ ਮੀਡੀਆ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸਾਜਿਦ ਖਾਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਅਮਰ ਬੁਤਾਲਾ ਨੇ ਕੀਤਾ ਹੈ।

 

View this post on Instagram

 

A post shared by Shehnaaz Gill (@shehnaazgill)

You may also like