
ਸ਼ਹਿਨਾਜ਼ ਗਿੱਲ (Shehnaaz Gill ) ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ(Video Viral) ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਅਰਬਾਜ਼ ਖ਼ਾਨ (Arbaaz Khan) ਦੀ ਗਰਲ ਫ੍ਰੈਂਡ ਜੌਰਜਿਆ ਦੀ ਜਨਮ ਦਿਨ ਦੀ ਪਾਰਟੀ ‘ਚ ਪਹੁੰਚੀ ਦਿਖਾਈ ਦੇ ਰਹੀ ਹੈ । ਇਸ ਬਰਥਡੇ ਪਾਰਟੀ ‘ਚ ਸ਼ਹਿਾਨਜ਼ ਗਿੱਲ ਕਾਫੀ ਖੁਬਸੂਰਤ ਲੱਗ ਰਹੀ ਸੀ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਨਾਜ਼ ਇਸ ਪਾਰਟੀ ਦੀ ਸ਼ਾਨ ਬਣੀ ਰਹੀ ਅਤੇ ਖੂਬ ਇਸ ਪਾਰਟੀ ‘ਚ ਇਨਜੁਆਏ ਵੀ ਕੀਤਾ । ਸੋਸ਼ਲ ਮੀਡੀਆ ‘ਤੇ ਇਸ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਕਦੇ ਸ਼ੌਹਰਤ ਲਈ ਤਰਸ ਰਹੀ ਸੀ ਸ਼ਹਿਨਾਜ਼ ਗਿੱਲ, ਹੁਣ ਲੋਕਾਂ ‘ਚ ਹੋਈ ਹਰਮਨ ਪਿਆਰੀ
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ ਮਾਡਲ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ‘ਚ ਵੀ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਸਲਮਾਨ ਖ਼ਾਨ ਦੇ ਨਾਲ ਬਾਲੀਵੁੱਡ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ‘ਚ ਦਿਖਾਈ ਦੇਵੇਗੀ ।

ਦਰਸ਼ਕਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਇਸ ਮੌਕੇ ਸ਼ਹਿਨਾਜ਼ ਗਿੱਲ ਨੇ ਸਫੇਦ ਰੰਗ ਦੀ ਡਰੈੱਸ ਪਾਈ ਸੀ, ਜਦੋਂਕਿ ਜੌਰਜਿਆ ਨੇ ਬਲੈਕ ਰੰਗ ਦੀ ਡਰੈੱਸ ‘ਚ ਬਹੁਤ ਖੁਬਸੂਰਤ ਦਿਖਾਈ ਦੇ ਰਹੀ ਸੀ ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਿੱਗ ਬੌਸ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ਸਿਧਾਰਥ ਦੇ ਅਚਾਨਕ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ ।
View this post on Instagram