
Shehnaaz Gill shares glimpse of her new song with Guru Randhawa: ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੇ ਮਿਊਜ਼ਿਕ ਵੀਡੀਓ ‘Moon Rise’ ਦੀ ਉਡੀਕ ਕਰ ਰਹੇ ਹਨ। ਇਸ ਗੀਤ ਨੂੰ ਲੈ ਕੇ ਦੋਵੇਂ ਕਲਾਕਾਰ ਸੁਰਖੀਆਂ ਵਿੱਚ ਹਨ। ਇਸ ਦੌਰਾਨ ਦੋਵਾਂ ਦੇ ਸ਼ੂਟ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਸ਼ਹਿਨਾਜ਼ ਗਿੱਲ ਵੱਲੋਂ ਆਪਣੇ ਆਉਣ ਵਾਲੇ ਇਸ ਗੀਤ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਜਿਸ ਵਿੱਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਦੋਵਾਂ ਕਲਾਕਾਰਾਂ ਦੇ ਫੈਨਜ਼ ਇਸ ਮੋਸ਼ਨ ਪੋਸਟਰ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਕਿਊਟ ਜਿਹੀ ਪਰਿਵਾਰਕ ਤਸਵੀਰ

ਸ਼ਹਿਨਾਜ਼ ਗਿੱਲ ਨੇ ਮੋਸ਼ਨ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- 2023 ਇੱਕ ਨਵੀਂ ਕਿਸਮ ਦਾ #Moonrise ❤ ਦੇਖਣ ਜਾ ਰਹੇ ਹੋ #ManOfTheMoon ਐਲਬਮ ਤੋਂ ਇਸ ਲਈ ਮੇਰੇ ਉਤਸ਼ਾਹ ਨੂੰ ਲੁਕਾਇਆ ਨਹੀਂ ਜਾ ਸਕਦਾ...ਮੂਨ 10 ਜਨਵਰੀ 2023 ਨੂੰ ਚੜ੍ਹਨ ਜਾ ਰਿਹਾ ਹੈ। 🌕 ਮੇਰੇ ਨਾਲ ਬਣੇ ਰਹੋ।

ਗੁਰੂ ਰੰਧਾਵਾ ਨੇ ਸ਼ਹਿਨਾਜ਼ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਇਸ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਫੋਟੋ 'ਤੇ ਮਿਲੀਅਨ ਦੇ ਵਿੱਚ ਲਾਈਕਸ ਹਨ ਅਤੇ ਹੁਣ ਤੱਕ ਹਜ਼ਾਰਾਂ ਲੋਕ ਇਸ 'ਤੇ ਕਮੈਂਟ ਕਰ ਚੁੱਕੇ ਹਨ।

ਸ਼ਹਿਨਾਜ਼ ਗਿੱਲ ਦੀਆਂ ਕਿਊਟ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦਾ ਗੀਤ ਮੂਨ ਰਾਈਜ਼ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦੋਵੇਂ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਫਿਲਹਾਲ ਦੋਵਾਂ ਨੂੰ ਇਕੱਠੇ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram