ਸ਼ਹਿਨਾਜ਼ ਗਿੱਲ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਮੇਰੀਆਂ ਲਾਈਨਾਂ 'ਤੇ ਬਣਾਉਂਦੇ ਨੇ ਵੀਡੀਓ

Written by  Pushp Raj   |  May 12th 2022 02:58 PM  |  Updated: May 12th 2022 02:58 PM

ਸ਼ਹਿਨਾਜ਼ ਗਿੱਲ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਮੇਰੀਆਂ ਲਾਈਨਾਂ 'ਤੇ ਬਣਾਉਂਦੇ ਨੇ ਵੀਡੀਓ

ਪੰਜਾਬੀ ਅਦਾਕਾਰਾ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਭਾਗੀ ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਲਾਈਮਲਾਈਟ ਵਿੱਚ ਬਣੀ ਰਹਿੰਦੀ ਹੈ। ਸ਼ਹਿਨਾਜ਼ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਜਿਥੇ ਇੱਕ ਪਾਸੇ ਸ਼ਹਿਨਾਜ਼ ਨੂੰ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਪ੍ਰਸਿੱਧੀ ਮਿਲੀ ਤੇ ਲੱਖਾਂ ਲੋਕਾਂ ਨੇ ਉਸ ਨੂੰ ਪਸੰਦ ਕੀਤਾ, ਉਥੇ ਹੀ ਕੁਝ ਲੋਕ ਸਿਧਾਰਥ ਦੇ ਜਾਣ ਬਾਅਦ ਉਸ ਨੂੰ ਅਕਸਰ ਟ੍ਰੋਲ ਕਰਦੇ ਰਹਿੰਦੇ ਹਨ। ਹੁਣ ਸ਼ਹਿਨਾਜ਼ ਨੇ ਆਪਣੇ ਅੰਦਾਜ਼ ਵਿੱਚ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

image From instagram

ਦੱਸ ਦਈਏ ਕਿ ਬਿੱਗ ਬੌਸ 13 ਦੇ ਦੌਰਾਨ ਸ਼ਹਿਨਾਜ਼ ਦੀਆਂ ਕਿਊਟ ਹਰਕਤਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਇਸੇ ਤਰ੍ਹਾਂ ਉਸ ਦੇ ਵਨ-ਲਾਈਨਰ ਡਾਇਲਾਗ ਦੇ ਕਈ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊਆਂ ਵਿੱਚ, ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਹ ਕਦੇ ਨਹੀਂ ਬਦਲੇਗੀ ਅਤੇ ਉਹ ਧਰਤੀ ਉੱਤੇ ਰਹਿਣਾ ਚਾਹੁੰਦੀ ਹੈ।

ਇੱਕ ਮੀਡੀਆ ਅਦਾਰੇ ਨਾਲ ਇੰਟਰਵਿਊ ਦੌਰਾਨ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਲੋਕ ਉਸ ਦੇ ਬੋਲਣ ਦੇ ਲਹਿਜ਼ੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਲੋਕ ਕਹਿੰਦੇ ਸਨ ਕਿ ਉਸ ਨੂੰ ਬੋਲਣਾ ਨਹੀਂ ਆਉਂਦਾ, ਉਸ ਨੂੰ ਇੰਗਲਿਸ਼ ਨਹੀਂ ਆਉਂਦੀ।

image From instagram

ਸ਼ਹਿਨਾਜ਼ ਨੇ ਕਿਹਾ ਕਿ ਲੋਕ ਮੇਰੇ 'ਤੇ ਹੱਸਦੇ ਸਨ। ਸ਼ਹਿਨਾਜ਼ ਨੇ ਕਿਹਾ ਕਿ ਲੋਕਾਂ ਦੀਆਂ ਇਹ ਗੱਲਾਂ ਹੁਣ ਉਸ ਦੀਆਂ ਤਾਕਤ ਬਣ ਗਈਆਂ ਹਨ ਅਤੇ ਉਹ ਵਿਸ਼ਵਾਸ ਕਰਦੀ ਹੈ ਕਿ ਕਿਸੇ ਨੂੰ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਹੈ।

ਸ਼ਹਿਨਾਜ਼ ਗਿੱਲ ਨੇ ਕਿਹਾ, “ ਜਿਹੜੇ ਲੋਕ ਪਹਿਲਾਂ ਮੇਰੀਆਂ ਗੱਲਾਂ ਉੱਤੇ ਹੱਸਦੇ ਸਨ। ਅੱਜ ਮੇਰੇ ਵਨ-ਲਾਈਨਰ ਡਾਇਲਾਗ 'ਤੇ ਲੋਕ ਵੀਡੀਓ ਬਣਾਉਂਦੇ ਹਨ। ” ਸ਼ਹਿਨਾਜ਼ ਗਿੱਲ ਨੇ ਕਿਹਾ, ਇਹ ਉਸ ਦੇ ਦਿਮਾਗ਼ ਵਿੱਚ ਨਹੀਂ ਜਾਂਦਾ ਕਿਉਂਕਿ ਉਹ ਜਾਣਦੀ ਹੈ ਕਿ ਜਿੱਥੇ ਉਹ ਇਸ ਵੇਲੇ ਹੈ ਉੱਥੇ ਉਸ ਨਾਲ ਕੁਝ ਵੀ ਹੋ ਸਕਦਾ ਹੈ।

image From instagram

ਹੋਰ ਪੜ੍ਹੋ : ਕਾਰਤਿਕ ਆਰਯਨ ਨੇ ਦੱਸਿਆ ਕਿ ਕਿੰਝ ਇੱਕ ਮਹਿਲਾ ਫੈਨ ਨੇ ਉਸ ਦੀ ਮਾਂ ਨੂੰ ਸਟਾਕ ਕੀਤਾ ਸੀ

ਉਸ ਨੇ ਅੱਗੇ ਕਿਹਾ ਕਿ ਉਹ ਕਦੇ ਨਹੀਂ ਬਦਲੇਗੀ। ਸ਼ਹਿਨਾਜ਼ ਕਹਿੰਦੀ ਹੈ ਕਿ “ਜੇਕਰ ਮੈਂ ਆਪਣੇ ਆਪ ਨੂੰ ਬਦਲਾਂਗੀ ਤਾਂ ਸ਼ਹਿਨਾਜ਼ ਗਿੱਲ ਵਿੱਚ ਹੰਕਾਰ ਆ ਜਾਵੇਗਾ। ਉਸ ਨੇ ਕਿਹਾ ਉਹ ਇਸ ਹਮੇਸ਼ਾ ਆਪਣੇ ਜ਼ਮੀਨ, ਜ਼ਮੀਰ ਤੇ ਕਰਮਾਂ ਨਾਲ ਜੁੜੀ ਰਹਿਣਾ ਚਾਹੁੰਦੀ ਹੈ। ਉਹ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੀ ਹੈ। ”

image From instagram

ਜੇਕਰ ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ, ਸ਼ਹਿਨਾਜ਼ ਜਲਦ ਹੀ ਬਾਲੀਵੁੱਡ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਉਹ ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਵਿੱਚ ਆਯੁਸ਼ ਸ਼ਰਮਾ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਸਿਡਨਾਜ਼ ਦੇ ਫੈਨਜ਼ ਉਸ ਨੂੰ ਵੱਡੇ ਪਰਦੇ 'ਤੇ ਵੇਖਣ ਲਈ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network