ਸ਼ਹਿਨਾਜ਼ ਗਿੱਲ ਨੇ ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਾਹਰੁਖ ਖਾਨ ਨੂੰ ਪਾਈ ਜੱਫੀ ਫੈਨਜ਼ ਨੇ ਕਿਹਾ ਆਈਕੌਨਿਕ ਮੋਮੈਂਟ

written by Pushp Raj | April 19, 2022

ਕੋਰੋਨਾ ਕਾਲ ਦੇ ਲੰਮੇਂ ਸਮੇਂ ਬਾਅਦ ਬਾਬਾ ਸਿੱਦਕੀ ਨੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ। ਇਸ ਇਫਤਾਰ ਪਾਰਟੀ ਵਿੱਚ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਨਾਮੀ ਸਿਤਾਰੇ ਪਹੁੰਚੇ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੂੰ ਵੀ ਪਾਰਟੀ ਦੇ ਵਿੱਚ ਸਪਾਟ ਕੀਤਾ ਗਿਆ। ਇਸ ਪਾਰਟੀ ਦੇ ਵਿੱਚ ਸ਼ਹਿਨਾਜ਼ ਲਈ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨਾਲ ਮੁਲਾਕਾਤ ਬੇਹੱਦ ਖ਼ਾਸ ਰਹੀ। ਸ਼ਹਿਨਾਜ਼ ਦੇ ਫੈਨਜ਼ ਨੇ ਇਸ ਨੂੰ ਆਈਕੌਨਿਕ ਮੋਮੈਂਟ ਦੱਸਿਆ ਹੈ।

Shehnaaz Gill hugs Shah Rukh Khan at Baba Siddique's Iftaar party [Watch Video] Image Source: Instagram
ਦੱਸ ਦਈਏ ਕਿ ਸ਼ਹਿਨਾਜ਼ ਸਿਧਾਰਥ ਦੇ ਜਾਣ ਦੇ ਗਮ ਤੋਂ ਹੌਲੀ-ਹੌਲੀ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਚੱਲਦੇ ਹੁਣ ਉਹ ਆਪਣੇ ਕੰਮ 'ਤੇ ਪੂਰੀ ਤਰ੍ਹਾਂ ਫੋਕਸ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਮੀਡੀਆ ਤੇ ਪਾਰਟੀਆਂ ਵਿੱਚ ਪਹਿਲਾਂ ਵਾਂਗ ਸ਼ਿਰਕਤ ਕਰ ਰਹੀ ਹੈ।

ਦੋ ਸਾਲ ਬਾਅਦ ਬਾਬਾ ਸਿੱਦੀਕ ਦੀ ਇਫਤਾਰ ਪਾਰਟੀ ਵਿੱਚ ਕਈ ਬਾਲੀਵੁਡ ਸਿਤਾਰੇ ਸ਼ਿਰਕਤ ਕਰਨ ਪੁੱਜੇ। ਇਸ ਪਾਰਟੀ 'ਚ ਸ਼ਾਹਰੁਖ ਖਾਨ, ਸਲਮਾਨ ਖਾਨ, ਸ਼ਹਿਨਾਜ਼ ਗਿੱਲ ਅਤੇ ਹੋਰ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।ਇਸ ਦੌਰਾਨ ਸ਼ਹਿਨਾਜ਼ ਗਿੱਲ ਦੀ ਬਾਬਾ ਸਿੱਦੀਕ ਦੀ ਇਫਤਾਰ ਪਾਰਟੀ 'ਚ ਸ਼ਾਹਰੁਖ ਖਾਨ ਨੂੰ ਜੱਫੀ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਇਵੈਂਟ ਮੁੰਬਈ 'ਚ ਆਯੋਜਿਤ ਕੀਤਾ ਗਿਆ ਸੀ ਅਤੇ ਪਾਰਟੀ ਦੌਰਾਨ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਨਵੀਂ ਵੀਡੀਓ ਵਿੱਚ, ਸ਼ਹਿਨਾਜ਼ ਨੂੰ ਸ਼ਾਹਰੁਖ ਖਾਨ ਨਾਲ ਇੱਕ ਨਿੱਘੀ ਜੱਫੀ ਪਾਉਂਦੇ ਦੇਖਿਆ ਜਾ ਸਕਦਾ ਹੈ ਅਤੇ ਵੀਡੀਓ ਨੇਟੀਜ਼ਨਾਂ ਦਾ ਦਿਲ ਜਿੱਤ ਰਿਹਾ ਹੈ।

ਸ਼ਹਿਨਾਜ਼ ਗਿੱਲ ਨੇ ਸਿਲਵਰ ਰੰਗ ਦਾ ਸੂਟ ਪਾਇਆ ਹੋਇਆ ਸੀ। ਉਹ ਸ਼ਾਹਰੁਖ ਖਾਨ ਨਾਲ ਟਕਰਾ ਗਈ ਜੋ ਕਿ ਕਾਲੇ ਕੁੜਤੇ ਪਜਾਮੇ ਵਿੱਚ ਮਨਮੋਹਕ ਲੱਗ ਰਹੇ ਸੀ। ਇਸ ਮਗਰੋ ਸ਼ਾਹਰੁਖ ਖਾਨ ਸ਼ਹਿਨਾਜ਼ ਨੂੰ ਬੇਹੱਦ ਨਿਮਰਤਾ ਭਰੇ ਅੰਦਾਜ਼ ਮਿਲੇ ਤੇ ਉਹ ਸ਼ਹਿਨਾਜ਼ ਨੂੰ ਗਲੇ ਮਿਲੇ।

Shehnaaz Gill hugs Shah Rukh Khan at Baba Siddique's Iftaar party [Watch Video] Image Source: Instagram
ਹੋਰ ਪੜ੍ਹੋ : ਪੰਜਾਬੀ ਸੂਟ ‘ਚ ਬੇਹੱਦ ਖ਼ੁਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

ਸ਼ਾਹਰੁਖ ਖਾਨ ਨਾਲ ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਪਲ ਨੇ ਸਿਡਨਾਜ਼ ਦੇ ਫੈਨਜ਼ ਨੂੰ ਬਹੁਤ ਭਾਵੁਕ ਕਰ ਦਿੱਤਾ। ਸ਼ਹਿਨਾਜ਼ ਦੇ ਫੈਨਜ਼ ਸ਼ਾਹਰੁਖ ਖਾਨ ਨਾਲ ਸ਼ਹਿਨਾਜ਼ ਦੀ ਇਸ ਮੁਲਾਕਾਤ ਨੂੰ ਬਹੁਤ ਖ਼ਾਸ ਦੱਸ ਰਹੇ ਹਨ।

 

View this post on Instagram

 

A post shared by Thesidnaaz (@thesidnaaz2020)

You may also like