ਸ਼ਹਿਨਾਜ਼ ਗਿੱਲ ਲਾਕਡਾਊਨ ਦੇ ਬਾਵਜੂਦ ਇਹ ਕੰਮ ਕਰਕੇ ਬਣਾ ਰਹੀ ਹੈ ਲੱਖਾਂ ਰੁਪਏ …!

Written by  Rupinder Kaler   |  June 13th 2020 02:15 PM  |  Updated: June 13th 2020 02:15 PM

ਸ਼ਹਿਨਾਜ਼ ਗਿੱਲ ਲਾਕਡਾਊਨ ਦੇ ਬਾਵਜੂਦ ਇਹ ਕੰਮ ਕਰਕੇ ਬਣਾ ਰਹੀ ਹੈ ਲੱਖਾਂ ਰੁਪਏ …!

ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਲੋਕਾਂ ਵਿੱਚ ਕਾਫੀ ਫੇਮਸ ਹੋਈ ਹੈ । ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਫੇਮਸ ਹੋਈ ਹੈ, ਉਸੇ ਤਰ੍ਹਾਂ ਉਸ ਦੀ ਆਮਦਨ ਵੀ ਵਧੀ ਹੈ । ਸ਼ਹਿਨਾਜ਼ ਗਿੱਲ ਦੂਜੇ ਫ਼ਿਲਮੀ ਸਿਤਾਰਿਆਂ ਦੇ ਮੁਕਾਬਲੇ ਜ਼ਿਆਦਾ ਪੈਸੇ ਕਮਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਉਣ ਲਈ 8 ਲੱਖ ਰੁਪਏ ਕਮਾਉਂਦੀ ਹੈ, ਜਦੋਂ ਕਿ 5 ਲੱਖ ਰੁਪਏ ਉਹਨਾਂ ਦਾ ਬੇਸ ਪਰਾਈਜ਼ ਹੈ ।

https://www.instagram.com/p/CBNPDP4guhJ/

ਕੁਝ ਦਾ ਤਾਂ ਕਹਿਣਾ ਹੈ ਕਿ ਕੁਝ ਵੱਡੇ ਬ੍ਰਾਂਡ ਉਹਨਾਂ ਨੂੰ ਤਕਰੀਬਨ 10 ਲੱਖ ਰੁਪਏ ਇੱਕ ਪੋਸਟ ਦੇ ਆਫ਼ਰ ਕਰ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਛੋਟੇ ਪਰਦੇ ‘ਤੇ ਦੋ ਹੋਰ ਸਿਤਾਰਿਆਂ ਨਾਲੋਂ ਜ਼ਿਆਦਾ ਕਮਾ ਰਹੀ ਹੈ । ਖ਼ਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਛੇਤੀ ਹੀ ਸਿਧਾਰਥ ਸ਼ੁਕਲਾ ਨਾਲ ਇੱਕ ਹੋਰ ਰਿਆਲਟੀ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ ।

https://www.instagram.com/p/CBGVjUth8Gj/

ਇਸ ਤੋਂ ਪਹਿਲਾਂ ਇਹ ਜੋੜੀ ਇੱਕ ਗਾਣੇ ਵਿੱਚ ਨਜ਼ਰ ਆਈ ਸੀ । ਇਸ ਗਾਣੇ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਿਆ ਸੀ । ਮੌਜੂਦਾ ਸਮੇ ਵਿੱਚ ਸ਼ਹਿਨਾਜ਼ ਕੋਰੋਨਾ ਵਾਇਰਸ ਕਰਕੇ ਆਪਣੇ ਘਰ ਵਿੱਚ ਹੀ ਸਮਾਂ ਗੁਜ਼ਾਰ ਰਹੀ ਹੈ ।

https://www.instagram.com/p/CApkptSBbp7/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network