ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

written by Lajwinder kaur | June 20, 2021

ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਦੇ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ (Shehnaaz Gill) ਆਪਣੇ ਚੁਲਬੁਲੇ ਅੰਦਾਜ਼ ਅਤੇ ਕਿਊਟ ਸਟਾਈਲ ਦੇ ਨਾਲ ਹਰ ਇੱਕ ਦਾ ਦਿਲ ਜਿੱਤ ਲੈਂਦੀ ਹੈ।  ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ।

inside image of shehnaaz gill done her bold photoshoot Image Source: Instagram
ਹੋਰ ਪੜ੍ਹੋ : ਕੁਲਰਾਜ ਰੰਧਾਵਾ ਦੀਆਂ ਇਹ ਖ਼ੂਬਸੂਰਤ ਨਵੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਐਕਟਰੈੱਸ ਨੇ ਨਾਲ ਹੀ ਦਿੱਤਾ ਖ਼ਾਸ ਸੁਨੇਹਾ
: ਦਰਸ਼ਨ ਔਲਖ ਲੈ ਕੇ ਆ ਰਹੇ ਨੇ ਨਵਾਂ ਗੀਤ “ਸਤਲੁਜ ਦਾ ਪਾਣੀ”, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
shehnaaz gill posted her new video Image Source: Instagram
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵਾਂ ਕਿਊਟ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਮਾਈਕਲ ਜੈਕਸਨ ਗੀਤ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਸ਼ੀਸ਼ੇ ਅੱਗੇ ਖੜ੍ਹੀ ਹੋਈ ਹੈ ਤੇ ਆਪਣੇ ਆਪ ਨੂੰ ਨਿਹਾਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
shehnaaz gill shared her new images Image Source: Instagram
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀ ਕਮਾਲ ਦੀ ਐਕਟਰੈੱਸ ਹੈ। ਉਨ੍ਹਾਂ ਨੇ ਕਈ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਜੱਸੀ ਗਿੱਲ ਤੇ ਕਈ ਹੋਰ ਗਾਇਕਾਂ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਅਖੀਰਲੀ ਵਾਰ ਉਹ ਪੰਜਾਬੀ ਫ਼ਿਲਮ ਡਾਕਾ ‘ਚ ਨਜ਼ਰ ਆਈ ਸੀ। ਅਦਾਕਾਰੀ ਦੇ ਨਾਲ ਵਧੀਆ ਗਾਇਕਾ ਵੀ ਹੈ। ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੀ ਹੈ। ਬਹੁਤ ਜਲਦ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਹੌਸਲਾ ਰੱਖ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।  
 
View this post on Instagram
 

A post shared by Shehnaaz Gill (@shehnaazgill)

0 Comments
0

You may also like