ਕਭੀ ਈਦ ਕਭੀ ਦੀਵਾਲੀ: ਆਪਣੇ ਪਹਿਲੇ ਬਾਲੀਵੁੱਡ ਡੈਬਿਊ ਦੌਰਾਨ ਸਿਧਾਰਥ ਸ਼ੁਕਲਾ ਨੂੰ 'ਮਿਸ' ਕਰ ਰਹੀ ਹੈ ਸ਼ਹਿਨਾਜ਼ ਗਿੱਲ

written by Pushp Raj | May 17, 2022

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਪਹਿਲੀ ਬਾਲੀਵੁੱਡ ਫਿਲਮ ਕਭੀ ਈਦ ਕਭੀ ਦੀਵਾਲੀ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਦੇ ਨਾਲ ਸ਼ਹਿਨਾਜ਼ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਹੁਣ, ਇਕ ਹੋਰ ਖਬਰਾਂ ਸਾਹਮਣੇ ਆ ਰਹੀ ਹੈ ਕਿ ਸ਼ਹਿਨਾਜ਼ ਗਿੱਲ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਦੌਰਾਨ ਸਿਧਾਰਥ ਸ਼ੁਕਲਾ ਨੂੰ ਬਹੁਤ ਮਿਸ ਕਰਦੀ ਹੈ।

Image Source: Instagram

ਕਭੀ ਈਦ ਕਭੀ ਦੀਵਾਲੀ ਫਿਲਮ ਦੇ ਸੈਟ ਤੋਂ ਸ਼ਹਿਨਾਜ਼ ਗਿੱਲ ਦੀਆਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ਹਿਨਾਜ਼ ਨੂੰ ਲੈ ਕੇ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਹ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸਿਧਾਰਥ ਨੂੰ ਬਹੁਤ ਯਾਦ ਕਰਦੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ਹਿਨਾਜ਼ ਗਿੱਲ ਦੇ ਇੱਕ ਨਜ਼ਦੀਕੀ ਸੂਤਰ ਨੇ ਕਿਹਾ, "ਸ਼ਹਿਨਾਜ਼ ਗਿੱਲ ਆਪਣੀ ਭਾਵਨਾਵਾਂ ਨੂੰ ਕਾਬੂ ਨਹੀਂ ਰੱਖ ਸਕਦੀ ਹੈ ਅਤੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਇਸ ਵੱਡੇ ਦਿਨ 'ਤੇ, ਉਹ ਆਪਣੇ ਪਿਆਰੇ ਦੋਸਤ ਸਿਧਾਰਥ ਸ਼ੁਕਲਾ ਨੂੰ ਬਹੁਤ ਮਿਸ ਕਰ ਰਹੀ ਹੈ। ਕਿਉਂਕਿ ਸਿਧਾਰਥ ਨੂੰ ਇਸ ਵੱਡੇ ਦਿਨ ਦਾ ਇੰਤਜ਼ਾਰ ਸੀ।

Image Source: Instagram

ਸੂਤਰ ਨੇ ਦੱਸਿਆ ਕਿ ਸ਼ਹਿਨਾਜ਼ ਇਸ ਵੇਲੇ ਬਹੁਤ ਭਾਵੁਕ ਹੈ ਤੇ ਉਹ ਹੌਲੀ-ਹੌਲੀ ਆਪਣੀ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ, ਪਰ ਹੌਲੀ-ਹੌਲੀ ਉਹ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਖ਼ੁਦ ਨੂੰ ਕੰਮ ਵਿੱਚ ਰੁਝੀ ਰਹਿੰਦੀ ਹੈ।

ਮੀਡੀਆ ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਸ਼ਹਿਨਾਜ਼ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਹੁਣ ਉਹ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਰਾਹ 'ਤੇ ਹੈ। ਜਿਸ ਕਾਰਨ ਉਹ ਸਿਧਾਰਥ ਸ਼ੁਕਲਾ ਦੀ ਕਮੀ ਮਹਿਸੂਸ ਕਰ ਰਹੀ ਹੈ, ਪਰ ਉਹ ਜਾਣਦੀ ਹੈ ਕਿ ਉਹ ਹਮੇਸ਼ਾ ਉਸ ਲਈ ਮੌਜੂਦ ਹੈ, ਅਤੇ ਉਹ ਇਸ ਸਮੇਂ ਬਹੁਤ ਵਧੀਆ ਮਹਿਸੂਸ ਕਰ ਰਹੀ ਹੈ। ਉਹ ਸਾਡੇ ਸਾਰਿਆਂ ਲਈ ਸੱਚੀ ਪ੍ਰੇਰਨਾ ਹੈ। ਸ਼ਹਿਨਾਜ਼ ਸਭ ਤੋਂ ਬਹਾਦਰ ਅਤੇ ਸਭ ਤੋਂ ਅਟੁੱਟ ਅਭਿਨੇਤਰੀ ਹੈ, ਅਤੇ ਅਸੀਂ ਇੱਕ ਦਿਨ ਬਾਲੀਵੁੱਡ 'ਤੇ ਉਸ ਦਾ ਰਾਜ ਵੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।

Image Source: Instagram

ਹੋਰ ਪੜ੍ਹੋ : ਤਾਪਸੀ ਪਨੂੰ ਨੇ ਆਪਣੀ ਨਵੀਂ ਫਿਲਮ 'ਧਕ- ਧਕ' ਦਾ ਕੀਤਾ ਐਲਾਨ, ਫਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

ਇੱਕ ਵਾਇਰਲ ਵੀਡੀਓ ਵਿੱਚ, ਕਭੀ ਈਦ ਕਭੀ ਦੀਵਾਲੀ ਦੇ ਸੈੱਟ ਤੋਂ, ਸ਼ਹਿਨਾਜ਼ ਗਿੱਲ ਦੀ ਪਹਿਲੀ ਝਲਕ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ। ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਇੱਕ ਪਰੰਪਰਾਗਤ ਦੱਖਣੀ ਭਾਰਤੀ ਪਹਿਰਾਵੇ ਵਿੱਚ ਇੱਕ ਵੈਨਿਟੀ ਕਾਰ ਵਿੱਚੋਂ ਬਾਹਰ ਨਿਕਲਦੇ ਹੋਏ ਵੇਖਿਆ ਜਾ ਸਕਦਾ ਹੈ। ਉਸ ਨੇ ਗੁਲਾਬੀ ਦੁਪੱਟੇ ਦੇ ਨਾਲ ਇੱਕ ਗੁਲਾਬੀ ਲਹਿੰਗਾ ਪਾਇਆ ਹੋਇਆ ਸੀ। ਉਸ ਨੇ ਵਾਲਾਂ ਵਿੱਚ ਗਜ਼ਰਾ ਲਾਇਆ ਹੋਇਆ ਹੈ ਤੇ ਦੁੱਪਟਾ ਲਿਆ ਹੋਇਆ ਸੀ।

ਸ਼ਹਿਨਾਜ਼ ਗਿੱਲ ਤੋਂ ਇਲਾਵਾ ਫਿਲਮ 'ਚ ਪੂਜਾ ਹੇਗੜੇ, ਸਲਮਾਨ ਖਾਨ ਵੀ ਹਨ। ਇਸ ਸਮੇਂ ਫਿਲਮ ਆਪਣੇ ਨਿਰਮਾਣ ਪੜਾਅ 'ਤੇ ਹੈ ਅਤੇ ਜਲਦੀ ਹੀ ਇਹ ਫਿਲਮ ਥੀਏਟਰਾਂ 'ਚ ਰਿਲੀਜ਼ ਹੋਵੇਗੀ।

You may also like