ਤਾਪਸੀ ਪਨੂੰ ਨੇ ਆਪਣੀ ਨਵੀਂ ਫਿਲਮ 'ਧਕ- ਧਕ' ਦਾ ਕੀਤਾ ਐਲਾਨ, ਫਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

written by Pushp Raj | May 17, 2022

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਵਾਇਕਾਮ 18 ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਨਵੀਂ ਫਿਲਮ 'ਧਕ- ਧਕ' ਦਾ ਐਲਾਨ ਕੀਤਾ ਹੈ। 'ਕਹਾਣੀ', 'ਕੁਈਨ', 'ਮੈਰੀਕਾਮ' ਤੋਂ ਲੈ ਕੇ 'ਪਦਮਾਵਤ' ਤੱਕ, ਔਰਤਾਂ ਦੇ ਸ਼ਕਤੀਸ਼ਾਲੀ ਕਿਰਦਾਰਾਂ ਨੂੰ ਪੇਸ਼ ਕਰਨ ਵਾਲੇ ਵਾਇਕਾਮ 18 ਸਟੂਡੀਓਜ਼ ਨੇ ਹੁਣ ਤਾਪਸੀ ਪੰਨੂ ਦੇ ਆਊਟਸਾਈਡਰਜ਼ ਫਿਲਮਜ਼ ਹਾਊਸ ਨਾਲ ਹੱਥ ਮਿਲਾਇਆ ਹੈ।

Image Source: Instagram

ਫਿਲਮ 'ਧਕ-ਧਕ' ਚਾਰ ਔਰਤਾਂ ਦੀ ਦਿਲਚਸਪ ਕਹਾਣੀ ਉੱਤੇ ਅਧਾਰਿਤ ਫਿਲਮ ਹੈ। ਇਨ੍ਹਾਂ ਔਰਤਾਂ ਨੇ ਆਪਣੀ ਜ਼ਿੰਦਗੀ 'ਚ ਮੋਟਰ ਬਾਈਕ ਨੂੰ ਅਹਿਮੀਅਤ ਦਿੱਤੀ ਹੈ। ਭਾਰਤ ਦੇ ਸਭ ਤੋਂ ਉੱਚੇ ਮੋਟਰੇਬਲ ਪਾਸ ਤੱਕ ਪਹੁੰਚ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ।

ਜੇਕਰ ਇਸ ਫਿਲਮ ਦੀ ਕਾਸਟ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵਿੱਚ ਫਾਤਿਮਾ ਸਨਾ ਸ਼ੇਖ, ਰਤਨਾ ਪਾਠਕ ਸ਼ਾਹ, ਦੀਆ ਮਿਰਜ਼ਾ ਅਤੇ ਸੰਜਨਾ ਸਾਂਘੀ ਮੁੱਖ ਭੂਮਿਕਾਵਾਂ ਵਿੱਚ ਹਨ। 'ਧਕ ਧਕ' ਨੂੰ ਤਾਪਸੀ ਪੰਨੂ, ਪ੍ਰਾਂਜਲ ਖੰਡੀਆ ਅਤੇ ਆਯੂਸ਼ ਮਹੇਸ਼ਵਰੀ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਫਿਲਮ ਦੀ ਕਹਾਣੀ ਪਾਰੀਜਾਤ ਜੋਸ਼ੀ ਅਤੇ ਤਰੁਣ ਡੁਡੇਜਾ ਨੇ ਲਿਖੀ ਹੈ ਅਤੇ ਇਸ ਫਿਲਮ ਦੇ ਨਿਰਦੇਸ਼ਕ ਤਰੁਣ ਡੁਡੇਜਾ ਹਨ।

Taapsee pannu image From instagram

ਫਿਲਮ ਪ੍ਰੋਡਿਊਸਰ ਅਤੇ ਲੀਡ ਅਭਿਨੇਤਰੀ ਤਾਪਸੀ ਪੰਨੂ ਇਸ ਫਿਲਮ ਬਾਰੇ ਕਹਿੰਦੀ ਹੈ, "ਆਊਟਸਾਈਡਰਜ਼ ਫਿਲਮਾਂ ਵਿੱਚ, ਸਾਡਾ ਟੀਚਾ ਅਜਿਹੀਆਂ ਫਿਲਮਾਂ ਬਣਾਉਣਾ ਹੈ ਜੋ ਕਿ ਕੁਝ ਅਰਥ ਰੱਖਦੀਆਂ ਹੋਣ ਅਤੇ ਨਾਲ ਹੀ ਮਨੋਰੰਜਨ ਭਰਪੂਰ ਹੋਣ। ਅਸੀਂ ਇਸ ਫਿਲਮ ਨਾਲ ਦਰਸ਼ਕਾਂ ਲਈ ਅਜਿਹਾ ਅਨੁਭਵ ਪੈਦਾ ਕੀਤਾ ਹੈ ਜੋ ਉਨ੍ਹਾਂ ਨੇ ਸ਼ਾਇਦ ਹੀ ਦੇਖਿਆ ਹੋਵੇ। ਸਕ੍ਰੀਨ 'ਤੇ। ਫਿਲਮ ਧਕ ਧਕ ਚਾਰ ਔਰਤਾਂ ਦੀ ਕਹਾਣੀ ਦੱਸਦੀ ਹੈ ਜੋ ਮਹਿਸੂਸ ਕਰਦੀਆਂ ਹਨ ਕਿ ਆਜ਼ਾਦੀ ਹਰ ਕਿਸੇ ਦਾ ਅਧਿਕਾਰ ਹੈ ਅਤੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾਣਾ ਚਾਹੀਦਾ। "

Image Source: Instagram

ਹੋਰ ਪੜ੍ਹੋ : ਕ੍ਰਿਕਟਰ ਸ਼ਿਖਰ ਧਵਨ ਬਾਲੀਵੁੱਡ 'ਚ ਜਲਦ ਕਰਨ ਜਾ ਰਹੇ ਨੇ ਆਪਣਾ ਪਹਿਲਾ ਡੈਬਿਊ, ਜਾਣੋਂ ਕਦ ਰਿਲੀਜ਼ ਹੋਵੇਗੀ ਫਿਲਮ

ਤਾਪਸੀ ਪੰਨੂ ਨੇ ਅੱਗੇ ਕਿਹਾ, " ਚਸ਼ਮੇ ਬੱਦੂਰ', 'ਸ਼ਾਬਾਸ਼ ਮਿੱਠੂ' ਅਤੇ ਹੁਣ 'ਧਕ ਧਕ' ਤੱਕ ਫਿਲਮ ਇੰਡਸਟਰੀ ਵਿੱਚ ਮੇਰੇ ਹੁਣ ਤੱਕ ਦੇ ਸਫ਼ਰ ਦਾ Viacom18 Studios ਬਹੁਤ ਮਹੱਤਵਪੂਰਨ ਹਿੱਸਾ ਰਿਹਾ ਹੈ। Viacom18 ਸਟੂਡੀਓਜ਼ ਅਤੇ ਅਜੀਤ ਦੇ ਰੂਪ ਵਿੱਚ, ਸਾਡੇ ਕੋਲ ਇੱਕ ਸਾਥੀ ਹੈ। ਜਿਸ ਦਾ ਵੱਖ-ਵੱਖ ਸਿਨੇਮਾ ਲਈ ਇੱਕ ਵੱਖਰਾ ਦ੍ਰਿਸ਼ਟੀਕੋਣ ਹੈ। ਮੈਨੂੰ ਯਕੀਨ ਹੈ ਕਿ ਸਾਡੀ ਇਹ ਸਵਾਰੀ ਇੱਕ ਸ਼ਾਨਦਾਰ ਯਾਤਰਾ ਵਿੱਚ ਬਦਲ ਜਾਵੇਗੀ।"

 

View this post on Instagram

 

A post shared by Taapsee Pannu (@taapsee)

You may also like