ਕ੍ਰਿਕਟਰ ਸ਼ਿਖਰ ਧਵਨ ਬਾਲੀਵੁੱਡ 'ਚ ਜਲਦ ਕਰਨ ਜਾ ਰਹੇ ਨੇ ਆਪਣਾ ਪਹਿਲਾ ਡੈਬਿਊ, ਜਾਣੋਂ ਕਦ ਰਿਲੀਜ਼ ਹੋਵੇਗੀ ਫਿਲਮ

written by Pushp Raj | May 17, 2022

ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਕ੍ਰਿਕਟ ਤੋਂ ਬਾਅਦ ਫਿਲਮ ਇੰਡਸਟਰੀ 'ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਕ੍ਰਿਕਟ ਦੀ ਪਿੱਚ ਤੋਂ ਬਾਅਦ ਹੁਣ ਫਿਲਮੀ ਪਰਦੇ 'ਤੇ ਕਮਾਲ ਕਰਦੇ ਨਜ਼ਰ ਆਉਣਗੇ। ਸ਼ਿਖਰ ਦੇ ਫੈਨਜ਼ ਉਨ੍ਹਾਂ ਨੂੰ ਜਲਦ ਹੀ ਵੱਡੇ ਪਰਦੇ 'ਤੇ ਐਕਟਿੰਗ ਕਰਦੇ ਹੋਏ ਵੇਖ ਸਕਣਗੇ।

Image Source: Instagram

ਮੀਡੀਆ ਰਿਪੋਰਟਾਂ ਮੁਤਾਬਕ ਸ਼ਿਖਰ ਧਵਨ ਖੁਦ ਨੂੰ ਇਕ ਵੱਡੀ ਫਿਲਮ ਲਈ ਤਿਆਰ ਕਰ ਰਹੇ ਹਨ। ਮੀਡੀਆ ਮੁਤਾਬਕ ਸ਼ਿਖਰ ਫਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਪਰ ਫਿਲਮ ਦੇ ਟਾਈਟਲ ਅਤੇ ਹੋਰ ਚੀਜ਼ਾਂ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ 'ਚ ਸ਼ਿਖਰ ਧਵਨ ਨੂੰ ਅਕਸ਼ੈ ਕੁਮਾਰ, ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਰਾਮ ਸੇਤੂ ਦੇ ਸੈੱਟ 'ਤੇ ਦੇਖਿਆ ਗਿਆ ਸੀ। ਉਸ ਦੌਰਾਨ ਸ਼ਿਖਰ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਪਰ ਜੇਕਰ ਮੀਡੀਆ ਦੀ ਮੰਨੀਏ ਤਾਂ ਸ਼ਿਖਰ ਉੱਥੇ ਸਿਰਫ ਅਕਸ਼ੈ ਕੁਮਾਰ ਨੂੰ ਮਿਲਣ ਗਏ ਸਨ, ਕਿਉਂਕਿ ਉਹ ਉਨ੍ਹਾਂ ਦੇ ਚੰਗੇ ਅਤੇ ਕਰੀਬੀ ਦੋਸਤ ਹਨ।

Image Source: Instagram

ਇਸ ਦੇ ਨਾਲ ਹੀ ਅਦਾਕਾਰ ਰਣਵੀਰ ਸਿੰਘ ਨਾਲ ਸ਼ਿਖਰ ਧਵਨ ਵੀ ਚਰਚਾ 'ਚ ਆਏ ਸਨ। ਸ਼ਿਖਰ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਨਾਲ ਇੱਕ ਤਸਵੀਰ ਪੋਸਟ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਿਖਰ ਨੇ ਲਿਖਿਆ 'ਭਰਾ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਨੂੰ ਮਿਲਣਾ ਚੰਗਾ ਰਿਹਾ, 83 ਦੀ ਸਫਲਤਾ 'ਤੇ ਵਧਾਈਆਂ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ, ਸ਼ਾਨਦਾਰ ਸਿਨੇਮਾ।'

Image Source: Instagram

ਹੋਰ ਪੜ੍ਹੋ : ਅਧਿਆਪਕਾਂ ਦਾ ਵੱਡਾ ਕਾਰਮਨਾਮਾ, ਅਧਿਆਪਕ ਮਰਵਾ ਰਹੇ ਸੀ ਨਕਲ, ਰੱਦ ਹੋਈ ਦਸਵੀਂ ਦੀ ਪ੍ਰੀਖਿਆ

ਦੱਸਣਯੋਗ ਹੈ ਕਿ ਕ੍ਰਿਕਟ ਤੋਂ ਇਲਾਵਾ ਸ਼ਿਖਰ ਧਵਨ ਨੂੰ ਫਿਲਮਾਂ ਵੇਖਣ, ਐਕਟਿੰਗ ਕਰਨ ਤੇ ਡਾਂਸ ਦਾ ਬਹੁਤ ਸ਼ੌਕ ਹੈ। ਸ਼ਿਖਰ ਧਵਨ ਬਹੁਤ ਚੰਗੀ ਬਾਂਸੁਰੀ ਵੀ ਵਜਾ ਲੈਂਦੇ ਹਨ, ਅਕਸਰ ਹੀ ਉਹ ਬਾਂਸੁਰੀ ਵਜਾਉਂਦੇ ਹੋਏ ਆਪਣੀ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹਨ। ਸ਼ਿਖਰ ਧਵਨ ਦੇ ਬਾਲੀਵੁੱਡ ਡੈਬਿਊ ਦੀ ਗੱਲ ਸੁਣ ਕੇ ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹਨ। ਉਹ ਜਲਦ ਹੀ ਸ਼ਿਖਰ ਧਵਨ ਨੂੰ ਫਿਲਮੀ ਪਰਦੇ 'ਤੇ ਐਕਟਿੰਗ ਕਰਦੇ ਹੋਏ ਵੇਖਣ ਚਾਹੁੰਦੇ ਹਨ।

 

View this post on Instagram

 

A post shared by Shikhar Dhawan (@shikhardofficial)

You may also like