ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਘਰੋਂ ਭੱਜ ਗਈ ਸੀ ਸ਼ਹਿਨਾਜ਼ ਗਿੱਲ, ਇਸ ਤਰ੍ਹਾਂ ਪਾਇਆ ਮੁਕਾਮ

written by Shaminder | August 23, 2022

ਸ਼ਹਿਨਾਜ਼ ਗਿੱਲ (Shehnaaz Gill ) ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ । ਉਸ ਨੇ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ‘ਚ ਵੀ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਉਸ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਰੜੀ ਮਿਹਨਤ ਕੀਤੀ ਹੈ । ਇਸੇ ਮਿਹਨਤ ਦੀ ਬਦੌਲਤ ਹੀ ਉਹ ਅੱਜ ਇੰਡਸਟਰੀ ‘ਚ ਵੱਡਾ ਨਾਮ ਬਣਾ ਪਾਈ ਹੈ । ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਇੱਕ ਵਾਰ ਸ਼ਹਿਨਾਜ਼ ਗਿੱਲ ਆਪਣੇ ਘਰੋਂ ਵੀ ਭੱਜ ਗਈ ਸੀ ।

Tejasswi Prakash, Karan Kundrra regain their spots in Celebrity Ranking; Shehnaaz Gill remains still on top [Full List Inside] Image Source: Twitter

ਹੋਰ ਪੜ੍ਹੋ : ਮਨਕਿਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਦਿੱਤੀ ਧਮਕੀ

ਕਿਉਂਕਿ ਸ਼ਹਿਨਾਜ਼ ਗਿੱਲ ਦਾ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਹ ਅਦਾਕਾਰੀ ਦੇ ਖੇਤਰ ‘ਚ ਆਵੇ । ਇਸ ਦਾ ਖੁਲਾਸਾ ਉਸ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ‘ਮੇਰੇ ਸੁਫ਼ਨੇ ਸਨ ਅਤੇ ਇਨ੍ਹਾਂ ਨੂੰ ਸਾਕਾਰ ਕਰਨ ਲਈ ਜੋ ਵੀ ਕੁਝ ਕਰਨਾ ਚਾਹੀਦਾ ਹੈ, ਉਹ ਮੈਂ ਕਰਾਂਗੀ’।

Don't want to be 'Punjab Ki Katrina Kaif', says Shehnaaz Gill Image Source: Twitter

ਹੋਰ ਪੜ੍ਹੋ :  ਮਿਸ ਪੂਜਾ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸ਼ਹਿਨਾਜ਼ ਗਿੱਲ ਨੇ ਆਪਣੇ ਸੁਫਨੇ ਪੂਰੇ ਕਰਨ ਦੇ ਲਈ ਘਰੋਂ ਭੱਜ ਗਈ ਸੀ ਅਤੇ ਇੱਥੋਂ ਤੱਕ ਕਿ ੳੇਸ ਨੇ ਆਪਣੇ ਘਰਦਿਆਂ ਦੇ ਫੋਨ ਨੰਬਰ ਤੱਕ ਬਲੌਕ ਕਰ ਦਿੱਤੇ ਸਨ । ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ।

shehnaaz Gill

ਜਿਸ ਤੋਂ ਬਾਅਦ ਉਸ ਨੇ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਸੀ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਕੁਝ ਸਮਾਂ ਪਹਿਲਾਂ ਹੀ ਉਹ ਫ਼ਿਲਮ ‘ਹੌਸਲਾ ਰੱਖ’ ‘ਚ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਉਸ ਦੇ ਨਾਲ ਸੋਨਮ ਬਾਜਵਾ ਵੀ ਨਜ਼ਰ ਆਈ ਸੀ ।

 

View this post on Instagram

 

A post shared by Shehnaaz Gill (@shehnaazgill)

You may also like