ਸ਼ਹਿਨਾਜ਼ ਗਿੱਲ ਨੇ ਟਰੋਲ ਕਰਨ ਵਾਲਿਆਂ ਨੂੰ ਟਾਕ ਸ਼ੋਅ ਦੌਰਾਨ ਦਿੱਤਾ ਜਵਾਬ

written by Shaminder | March 26, 2022

ਸ਼ਹਿਨਾਜ਼ ਗਿੱਲ (Shehnaaz Gill ) ਅਤੇ ਸਿਧਾਰਥ ਸ਼ੁਕਲਾ (Sidharth Shukla) ਦੀ ਜੋੜੀ ਨੂੰ ਬਿੱਗ ਬੌਸ ‘ਚ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਸ ਜੋੜੀ ਲਈ ਪ੍ਰਸ਼ੰਸਕਾਂ ਵੱਲੋਂ ਕਈ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਜੋੜੀ ਰੀਲ ਲਾਈਫ ਦੇ ਨਾਲ-ਨਾਲ ਰੀਅਲ ਲਾਈਫ ‘ਚ ਵੀ ਜੋੜੀ ਬਣੇਗੀ ।ਪਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਵੱਖ ਹੋ ਗਈ । ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ ।

Shehnaaz Gill, Dabboo Ratnani give 'retro vibes'; fans love it Image Source: Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਫੈਨਸ ਨੇ ਆਖੀ ਅਜਿਹੀ ਗੱਲ, ਅਦਾਕਾਰਾ ਨੇ ਦਿੱਤਾ ਮੂੰਹ ਤੋੜਵਾ ਜਵਾਬ

ਪਰ ਉਸ ਨੇ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲਿਆ ਅਤੇ ਮੁੜ ਤੋਂ ਉਸਦੀ ਜ਼ਿੰਦਗੀ ਪਟਰੀ ‘ਤੇ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਫਿਰ ਮੁਸਕਰਾਉਣਾ ਸ਼ੁਰੂ ਕੀਤਾ ਅਤੇ ਆਪਣੇ ਜ਼ਿੰਦਗੀ ‘ਚ ਅੱਗੇ ਵਧਣ ਲੱਗੀ ਪਰ ਕੁਝ ਲੋਕਾਂ ਨੂੰ ਇਹ ਸਭ ਰਾਸ ਨਹੀਂ ਆ ਰਿਹਾ । ਕੁਝ ਲੋਕ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਵੱਲੋਂ ਖੁਸ਼ ਨਜ਼ਰ ਆਉਣ ‘ਤੇ ਕਈ ਲੋਕਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ।

image From Instagram

ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਸਬੰਧੀ ਚੁੱਪ ਤੋੜੀ ਹੈ । ਦਰਅਸਲ ਸ਼ਹਿਨਾਜ਼ ਗਿੱਲ ਨੂੰ ਇੱਕ ਪਾਰਟੀ ‘ਚ ਡਾਂਸ ਕਰਦੇ ਵੇਖਿਆ ਗਿਆ ਸੀ । ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਕਈ ਲੋਕਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਵਾਲ ਪੁੱਛਣ ਲੱਗੇ ਕਿ ਸਿਧਾਰਥ ਨੂੰ ਏਨੀਂ ਜਲਦੀ ਭੁੱਲ ਗਏ । ਜਿਸ ਦਾ ਜਵਾਬ ਅਦਾਕਾਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਇੱਕ ਸ਼ੋਅ ‘ਚ ਗੱਲਬਾਤ ਕਰਦੇ ਹੋਏ ਦਿੱਤਾ ਹੈ ।ਸ਼ਹਿਨਾਜ਼ ਨੇ ਕਿਹਾ, 'ਜੇਕਰ ਮੈਨੂੰ ਹੱਸਣ ਦਾ ਮੌਕਾ ਮਿਲਿਆ ਤਾਂ ਮੈਂ ਹੱਸਾਂਗੀ, ਅਤੇ ਮੈਂ ਖੁਸ਼ ਹੋਵਾਂਗੀ। ਜੇ ਮੇਰਾ ਦੀਵਾਲੀ ਮਨਾਉਣ ਦਾ ਮਨ ਹੈ, ਤਾਂ ਮੈਂ ਮਨਾਵਾਂਗੀ। ਕਿਉਂਕਿ ਸਿਹਤਮੰਦ ਰਹਿਣ ਲਈ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਇਸਨੂੰ ਆਪਣੇ ਦਮ 'ਤੇ ਵੀ ਕਰਨ ਦੀ ਕੋਸ਼ਿਸ਼ ਕਰਦੀ ਹਾਂ।

You may also like