ਸ਼ਹਿਨਾਜ਼ ਗਿੱਲ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਨਵੇਂ ਗੀਤ ‘FLY’ ਦਾ ਫਰਸਟ ਲੁੱਕ

written by Lajwinder kaur | February 24, 2021

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਕੈਨੇਡਾ 'ਚ ਹੈ । ਜਿੱਥੋਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ । ਜੀ ਹਾਂ ਬਾਦਸ਼ਾਹ ਦੇ ਨਾਲ ਉਨ੍ਹਾਂ ਵਾਲੇ ਸੌਂਗ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ । ਜੀ ਹਾਂ ‘FLY’ ਟਾਈਟਲ ਹੇਠ ਇਹ ਗੀਤ ਆ ਰਿਹਾ ਹੈ ।

inside image of shehnaaz gill in kashmiri Image Source -instagram.com/shehnaazgill

ਹੋਰ ਪੜ੍ਹੋ :‘SnowMan’ ਫ਼ਿਲਮ ਦੀ ਰੈਪਅੱਪ ਪਾਰਟੀ ਦੀ ਵੀਡੀਓ ਆਈ ਸਾਹਮਣੇ, ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਆਏ ਨਜ਼ਰ

inside image of badsha and shehnaaz gill Image Source -instagram.com/shehnaazgill

ਗਾਣੇ ਦੇ ਪੋਸਟਰ ਉਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਲਿਖਿਆ ਹੈ- ਬਹਤੁ ਜਲਦ..Fly.. ਨਾਲ ਹੀ ਉਨ੍ਹਾਂ ਨੇ ਬਾਦਸ਼ਾਹ ਤੇ Uchana Amit  ਨੂੰ ਨੂੰ ਟੈਗ ਕੀਤਾ ਹੈ । ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਗੀਤ ਦੇ ਲਈ ਆਪਣੀ ਉਤਸੁਕਤਾ ਬਿਆਨ ਕਰ ਰਹੇ ਨੇ। ਫਿਲਹਾਲ ਗਾਣੇ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਗਾਣੇ ਦੀ ਸ਼ੂਟਿੰਗ ਸਮੇਂ ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਦੇ ਲਈ ਕਿਊਟ ਵੀਡੀਓਜ਼ ਪੋਸਟ ਕੀਤੀਆਂ ਸਨ। ਜਿਸ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ ।

shehnaaz and badsha Image Source -instagram.com/shehnaazgill

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਅਗਲੇ ਫ਼ਿਲਮ ਪ੍ਰੋਜੈਕਟ ਕਰਕੇ ਕੈਨੇਡਾ ਪਹੁੰਚੀ ਹੋਈ ਹੈ। ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ‘ਹੌਸਲਾ ਰੱਖ’ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ।

 

 

View this post on Instagram

 

A post shared by Shehnaaz Gill (@shehnaazgill)

 

0 Comments
0

You may also like