ਸ਼ਹਿਨਾਜ਼ ਗਿੱਲ ਨੇ ਆਪਣੀ ਬੇਹੱਦ ਗਲੈਮਰਸ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

written by Rupinder Kaler | November 15, 2021 04:30pm

ਕਰੋੜਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਗਿੱਲ (shehnaaz-gill) ਦੀ ਜ਼ਿੰਦਗੀ ਹੌਲੀ ਹੌਲੀ ਨਾਰਮਲ ਹੁੰਦੀ ਜਾ ਰਹੀ ਹੈ । ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕਈ ਦਿਨ੍ਹਾਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸੀ, ਪਰ ਉਹਨਾਂ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਲਗਾਤਾਰ ਹਿੰਮਤ ਦਿੱਤੀ । ਇਸ ਸਭ ਦੀ ਬਦੌਲਤ ਉਹ ਇੱਕ ਵਾਰ ਫਿਰ ਕੰਮ ਤੇ ਵਾਪਿਸ ਪਰਤ ਆਈ ਹੈ । ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਦੀ ਲਾਈਫ ਨਾਰਮਲ ਹੋ ਰਹੀ ਹੈ ।

ਹੋਰ ਪੜ੍ਹੋ :

ਕੰਗਨਾ ਰਣੌਤ ਦੀ ਇਸ ਹਰਕਤ ਕਰਕੇ ਰਾਖੀ ਸਾਵੰਤ ਦੀ ਵਿਗੜੀ ਤਬੀਅਤ, ਹਸਤਪਾਲ ਵਿੱਚ ਬੋਲੀ ‘ਨਰਕ ਵਿੱਚ ਜਗ੍ਹਾ ਨਾ ਮਿਲੇ ਕੰਗਨਾ ਨੂੰ’

 

ਕੁਝ ਦਿਨ ਪਹਿਲਾਂ ਹੀ ਉਸ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ । ਅੱਜ ਫਿਰ ਉਸ ਨੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਉਹ ਦੱਸ ਰਹੀ ਹੈ ਕਿ ਸ਼ੂਟਿੰਗ ਵਿੱਚ ਬਿਜੀ ਹੋਣ ਦੇ ਬਾਵਜੂਦ ਉਹ ਕਿਵੇਂ ਆਪਣੀ ਸਕਿਨ ਦਾ ਖਿਆਲ ਰੱਖਦੀ ਹੈ । ਸ਼ਹਿਨਾਜ਼ (shehnaaz-gill)  ਦੀ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਚਾਹੁਣ ਵਾਲੇ ਬਹੁਤ ਖੁਸ਼ ਹੋ ਰਹੇ ਹਨ ।

 

View this post on Instagram

 

A post shared by Shehnaaz Gill (@shehnaazgill)


ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਉਸ ਨੂੰ ਮਜ਼ਬੂਤ ਹੋਣ ਦੀ ਸਲਾਹ ਦੇ ਰਹੇ ਹਨ । ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ (shehnaaz-gill)  ਦਾ ਇਹ ਪਹਿਲਾ ਪ੍ਰਮੋਸ਼ਨਲ ਵੀਡੀਓ ਹੈ । ਸ਼ਹਿਨਾਜ਼ (shehnaaz-gill)  ਤੇ ਸਿਧਾਰਥ ਬਾਰੇ ਪੂਰੀ ਦੁਨੀਆ ਜਾਣਦੀ ਹੈ ਜਦੋਂ ਉਹ ਆਪਣੇ ਦੋਸਤ ਸਿਧਾਰਥ ਤੋਂ ਬਿਨਾਂ ਇੱਕ ਪਲ ਨਹੀਂ ਰਹਿੰਦੀ ਸੀ, ਤੇ ਹੁਣ ਉਸ ਨੂੰ ਆਪਣੇ ਦੋਸਤ ਤੋਂ ਬਗੈਰ ਪੂਰੀ ਜ਼ਿੰਦਗੀ ਰਹਿਣਾ ਪਵੇਗਾ ।

 

You may also like