ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀਆਂ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ

written by Pushp Raj | June 14, 2022

Shehnaaz Gill Dabboo Ratnani Latest Photoshoot: ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਹੀ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Shehnaaz Gill looks absolutely stunning in Dabboo Ratnani's latest photoshoot Image Source: Instagram

ਸ਼ਹਿਨਾਜ਼ ਗਿੱਲ ਨੇ ਅਕਸਰ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤਸਵੀਰਾਂ, ਆਪਣੇ ਆਗਮੀ ਪ੍ਰੋਜੈਕਟਸ ਤੇ ਮਨੋਰੰਜ਼ਕ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਡੱਬੂ ਰਤਨਾਨੀ ਨਾਲ ਕੀਤੇ ਆਪਣੇ ਤਾਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਡੱਬੂ ਰਤਨਾਨੀ ਨਾਲ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਇਹ ਖੂਬਸੂਰਤ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ, ਸ਼ਹਿਨਾਜ਼ ਗਿੱਲ ਨੇ ਲਿਖਿਆ: "Avante-Garde"

ਇਨ੍ਹਾਂ ਤਸਵੀਰਾਂ ਦੇ ਵਿੱਚ ਸ਼ਹਿਨਾਜ਼ ਗਿੱਲ ਇੱਕ ਚਿੱਟੇ ਰੰਗ ਦੇ ਖੂਬਸੂਰਤ ਆਊਂਟ ਫਿਟ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਇਸ ਵਨ ਪੀਸ ਡਰੈਸ ਨਾਲ ਨਿਊਟ ਮੇਅਕਪ ਕੀਤਾ ਹੈ ਅਤੇ ਆਪਣੇ ਵਾਲਾਂ ਨੂੰ ਕਰਲ ਕਰਵਾ ਕੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਸ਼ਹਿਨਾਜ਼ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Shehnaaz Gill looks absolutely stunning in Dabboo Ratnani's latest photoshoot Image Source: Instagram

ਸ਼ਹਿਨਾਜ਼ ਤੇ ਸਿਡਨਾਜ਼ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਯੂਜ਼ਰਸ ਵੱਖ-ਵੱਖ ਕੁਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, "We Love You #ShehnaazGill Always & Forever" ਜਦੋਂ ਕਿ ਦੂਜੇ ਨੇ ਲਿਖਿਆ, "ਦੀਦੀ ਫਿਟਨੈਸ ਕਾ ਕਯਾ ਰਾਜ ਹੈ। ਆਪ ਫਿਟ ਰਹਿਨੇ ਕੇ ਲੀਏ ਕਯਾ ਕਰਤੇ ਹੋ।"

ਸੇਲਿਬ੍ਰਿਟੀ ਰੈਂਕਿੰਗ ਮੁਤਾਬਕ ਸ਼ਹਿਨਾਜ਼ ਗਿੱਲ ਟੀਵੀ ਦੀ ਟੌਪ ਸੈਲੀਬ੍ਰੀਟੀ ਹੈ, ਉਸ ਤੋਂ ਬਾਅਦ ਜੰਨਤ ਜ਼ੁਬੈਰ ਅਤੇ ਤੇਜਸਵੀ ਪ੍ਰਕਾਸ਼ ਹਨ। ਲੰਮੇਂ ਸਮੇਂ ਤੋਂ ਸਹਿਨਾਜ਼ ਨੇ ਸੇਲਿਬ੍ਰਿਟੀ ਰੈਂਕਿੰਗ ਵਿੱਚ ਆਪਣੀ ਟੌਪ ਰੈਂਕਿੰਗ ਨੂੰ ਕਾਇਮ ਰੱਖਿਆ ਹੈ।

Shehnaaz Gill looks absolutely stunning in Dabboo Ratnani's latest photoshoot Image Source: Instagram

ਹੋਰ ਪੜ੍ਹੋ: ਕੀ ਮੁੜ ਮਾਤਾ-ਪਿਤਾ ਬਨਣ ਵਾਲੇ ਨੇ ਵਿਰਾਟ ਤੇ ਅਨੁਸ਼ਕਾ ? ਹਸਪਤਾਲ ਦੇ ਬਾਹਰ ਸਪਾਟ ਹੋਣ 'ਤੇ ਨੈਟੀਜ਼ਨਸ ਨੇ ਪੁੱਛਿਆ ਸਵਾਲ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੂੰ ਆਖਰੀ ਵਾਰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਸੋਨਮ ਬਾਜਵਾ ਦੇ ਨਾਲ ਪੰਜਾਬੀ ਫਿਲਮ 'ਹੌਂਸਲਾ ਰੱਖ' ਵਿੱਚ ਦੇਖਿਆ ਗਿਆ ਸੀ।

ਖਬਰਾਂ ਮੁਤਾਬਕ ਸ਼ਹਿਨਾਜ਼ ਸਲਮਾਨ ਖਾਨ ਦੀ ਆਗਮੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ 'ਚ ਸਲਮਾਨ ਖਾਨ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ 'ਚ ਹਨ। ਇਸ ਦੌਰਾਨ ਇਹ ਵੀ ਖਬਰ ਆਈ ਹੈ ਕਿ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਵੀ ਇਸ ਫਿਲਮ 'ਚ ਅਭਿਨੈ ਕਰੇਗੀ।

 

View this post on Instagram

 

A post shared by Shehnaaz Gill (@shehnaazgill)

You may also like