
Shehnaaz Gill Latest Pool Pics : ਚੁਲਬੁਲੇ ਸੁਭਾਅ ਵਾਲੀ ਸ਼ਹਿਨਾਜ਼ ਗਿੱਲ ਜੋ ਕਿ ਆਪਣੇ ਅੰਦਾਜ਼ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਸ ਦੀ ਕਈ ਵੀਡੀਓ ਹੋਵੇ ਜਾਂ ਫਿਰ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀਆਂ ਹਨ ਅਤੇ ਟਰੈਂਡ ਵੀ ਕਰਨ ਲੱਗ ਜਾਂਦੀਆਂ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਇਕ ਵਾਰ ਫਿਰ ਆਪਣੀਆਂ ਕੁਝ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ਉੱਤੇ ਪ੍ਰਸ਼ੰਸਕ ਜੰਮ ਕੇ ਪਿਆਰ ਲੁਟਾ ਰਹੇ ਹਨ। ਦਰਸ਼ਕਾਂ ਨੇ ਸ਼ਹਿਨਾਜ਼ ਦਾ ਇਹ ਅੰਦਾਜ਼ ਪਹਿਲੀ ਵਾਰ ਦੇਖਿਆ ਹੈ।
ਹੋਰ ਪੜ੍ਹੋ : ਕ੍ਰਿਕੇਟਰ ਸ਼ਿਖਰ ਧਵਨ ਦੇ ਨਾਲ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ, ਜਾਣੋ ਪੂਰਾ ਮਾਮਲਾ

ਬਾਲੀਵੁੱਡ ਸ਼ਹਿਨਾਜ਼ ਗਿੱਲ ਨੇ ਆਪਣੀ ਸਵਿਮਿੰਗ ਪੂਲ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਚ ਦੇਖ ਸਕਦੇ ਹੋਏ ਉਹ ਡੁਬਕੀ ਲਗਾਉਣ ਤੋਂ ਬਾਅਦ ਵਾਲੀ ਲੁੱਕ ਦਿਖਾ ਰਹੀ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਹ ਕਾਤਿਲ ਅਦਾਵਾਂ ਦੇਖ ਕੇ ਹੈਰਾਨ ਹੋ ਗਏ ਨੇ ਤੇ ਕਮੈਂਟ ਕਰਕੇ ਕਹਿ ਰਹੇ ਨੇ ਉਨ੍ਹਾਂ ਨੇ ਤੇਜ਼ ਗਰਮੀ ਵਿੱਚ ਇੰਟਰਨੈਟ ਦਾ ਤਾਪਮਾਨ ਵੀ ਵਧਾ ਦਿੱਤਾ ਹੈ।

ਜਿਵੇਂ ਹੀ ਸ਼ਹਿਨਾਜ਼ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ, ਇਹ ਵਾਇਰਲ ਹੋ ਗਈਆਂ। ਇਸ ਪੋਸਟ ਉੱਤੇ ਕੁਝ ਹੀ ਸਮੇਂ ਚ ਲੱਖਾਂ ਦੀ ਗਿਣਤੀ ਚ ਲਾਇਕਸ ਤੇ ਕਮੈਂਟ ਆ ਚੁੱਕੇ ਹਨ। ਇਸ ਤੋਂ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਟਵਿੱਟਰ 'ਤੇ ਵੀ ਟ੍ਰੈਂਡ ਬਣ ਗਈ ਹੈ।

ਸ਼ਹਿਨਾਜ਼ ਗਿੱਲ ਨੇ ਪੂਲ ਵਿੱਚ ਡੁਬਕੀ ਲੈਂਦੇ ਹੋਏ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਿੰਨੋਂ ਤਸਵੀਰਾਂ 'ਚ ਉਹ ਆਪਣੀ ਕਿਲਰ ਲੁੱਕ 'ਚ ਪੋਜ਼ ਦੇ ਰਹੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਦੀ ਐਂਟਰੀ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਹੋਈ ਹੈ। ਇਸ ਫਿਲਮ ਨਾਲ ਉਹ ਬਾਲੀਵੁੱਡ 'ਚ ਡੈਬਿਊ ਕਰੇਗੀ। ਸ਼ਹਿਨਾਜ਼ ਨੂੰ ਸਲਮਾਨ ਦੀ ਭੈਣ ਅਰਪਿਤਾ ਦੀ ਈਦ ਪਾਰਟੀ 'ਚ ਵੀ ਦੇਖਿਆ ਗਿਆ ਸੀ, ਜਿੱਥੇ ਸਲਮਾਨ ਨਾਲ ਉਸ ਦੀ ਅਨੋਖੀ ਸਾਂਝ ਦੇਖਣ ਨੂੰ ਮਿਲੀ ਸੀ।
View this post on Instagram