ਸ਼ਹਿਨਾਜ਼ ਗਿੱਲ ਨੇ ਆਪਣੇ ਯਾਰ ਯਸ਼ਰਾਜ ਮੁਖ਼ਾਤੇ ਤੇ ਵਰੁਣ ਸ਼ਰਮਾ ਨਾਲ ਸ਼ੇਅਰ ਕੀਤੀ ਤਸਵੀਰ

written by Pushp Raj | August 28, 2022

Shehnaaz Gill shares new picture: ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਦੋਸਤਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਪੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਤੇ ਰੀਅਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਦੋਸਤ ਯਸ਼ਰਾਜ ਮੁਖ਼ਾਤੇ ਤੇ ਵਰੁਣ ਸ਼ਰਮਾ ਨਾਲ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਦੇ ਵਿੱਚ ਸ਼ਹਿਨਾਜ਼ ਨੇ ਚਿੱਟੇ ਰੰਗ ਦੀ ਟੀ- ਸ਼ਰਟ ਪਾਈ ਹੋਈ ਹੈ। ਉਸ ਦੇ ਨਾਲ ਯਸ਼ਰਾਜ ਮੁਖ਼ਾਤੇ ਅਤੇ ਵਰੁਣ ਸ਼ਰਮਾ ਵੀ ਫਲੋਰਲ ਪ੍ਰਿੰਟ ਦੀ ਸ਼ਰਟ ਪਹਿਨੇ ਹੋਏ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਤੇ ਉਸ ਦੇ ਦੋਵੇਂ ਦੋਸਤ ਇੱਕਠੇ ਖੜੇ ਹੋ ਕੇ ਮੁਸਕੁਰਾਉਂਦੇ ਹੋਏ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

image From instagram

ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਨੇ ਆਪਣੀ ਇੰਸਟਾ ਸਟੋਰੀ ਦੇ ਵਿੱਚ ਭਰਾ ਸ਼ਹਿਬਾਜ਼ ਅਤੇ ਹੋਰਨਾਂ ਸਾਥਿਆਂ ਨਾਲ ਕੁਝ ਸ਼ਾਰਟ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਵਿੱਚ ਸ਼ਹਿਨਾਜ਼ ਮੇਅਕਪ ਕਰਵਾਉਂਦੀ ਹੋਈ ਤੇ ਸਭ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।ਫੈਨਜ਼ ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਉਹ ਇਸ 'ਤੇ ਕਈ ਤਰ੍ਹਾਂ ਦੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਸ਼ਹਿਨਾਜ਼ ਗਿੱਲ ਦਾ ਬਿੱਗ ਬੌਸ 13 ਤੋਂ ਹੁਣ ਤੱਕ ਦਾ ਸਫ਼ਰ ਹਰ ਪ੍ਰੇਰਣਾਦਾਇਕ ਹੈ। ਉਸ ਲਈ ਜ਼ਿੰਦਗੀ ਇੱਕ ਰੋਲਰ ਕੋਸਟਰ ਰਾਈਡ ਰਹੀ ਹੈ, ਉਸ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ। ਸਿਧਾਰਥ ਸ਼ੁਕਲਾ ਦੀ ਮੌਤ ਉਸ ਲਈ ਬਹੁਤ ਡੂੰਘੇ ਸਦਮੇ ਵਿੱਚ ਸੀ।

image From instagram

ਹੋਰ ਪੜ੍ਹੋ: ਭਾਰਤ ਦੀ ਐਂਟਰੀ ਵਜੋਂ ਆਸਕਰ ਦੀ ਦੌੜ 'ਚ ਆਲਿਆ ਭੱਟ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਵੀ ਸ਼ਾਮਿਲ?

ਹਾਲਾਂਕਿ, ਹੁਣ ਉਹ ਆਪਣੇ ਕੰਮ ਅਤੇ ਨਿੱਜੀ ਜੀਵਨ ਵਿੱਚ ਹੌਲੀ-ਹੌਲੀ ਤਰੱਕੀ ਕਰ ਰਹੀ ਹੈ। ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ਕਭੀ ਈਦ ਕਭੀ ਦੀਵਾਲੀ ਵਿੱਚ ਨਜ਼ਰ ਆਵੇਗੀ। ਸ਼ਹਿਨਾਜ਼ ਦਾ ਬਿੱਗ ਬੌਸ 13 ਤੋਂ ਹੁਣ ਤੱਕ ਦਾ ਟ੍ਰਾਂਸਫਾਰਮੇਸ਼ਨ ਸ਼ਲਾਘਾਯੋਗ ਹੈ ਅਤੇ ਹਰ ਦਿਨ ਉਹ ਪੇਸ਼ੇਵਰ ਤੌਰ 'ਤੇ ਨਵੀਆਂ ਉਚਾਈਆਂ 'ਤੇ ਪਹੁੰਚ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਫੈਨਜ਼ ਉਸ ਨੂੰ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੇ ਹੋਏ ਵੇਖਣ ਲਈ ਬੇਹੱਦ ਉਤਸ਼ਾਹਿਤ ਹਨ।

 

View this post on Instagram

 

A post shared by Shehnaaz Gill (@shehnaazgill)

You may also like