ਸ਼ਹਿਨਾਜ਼ ਗਿੱਲ ਨੇ ਕੀਤੀ ਦਿਲ ਦੀ ਗੱਲ, ਗੀਤ ਗਾਉਂਦੇ ਹੋਏ ਯਾਦ ਕਰਦੀ ਨਜ਼ਰ ਆਈ ਮਰਹੂਮ ਸਿਧਾਰਥ ਸ਼ੁਕਲਾ ਨੂੰ, ਦੇਖੋ ਵੀਡੀਓ

written by Lajwinder kaur | July 06, 2022

Shehnaaz gill Latest Singing Video: ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਜਿਸ ਦੀ ਸੋਸ਼ਲ ਮੀਡੀਆ ਉੱਤੇ ਕਮਾਲ ਦੀ ਫੈਨ ਫਾਲਵਿੰਗ ਹੈ। ਹਾਲ ਹੀ ਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਇੱਕ ਕਿਊਟ ਤੇ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਉਹ MS Dhoni ਫ਼ਿਲਮ ਦਾ ਗੀਤ ‘ਕੌਣ ਤੁਝੇ’ ਗੀਤ ਗਾ ਰਹੀ ਹੈ।

ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਮਜ਼ਾਕੀਆ ਅੰਦਾਜ਼ ਦੇ ਨਾਲ ਆਪਣੇ ਸਾਥੀ ਕਲਾਕਾਰ ਰਹਿ ਚੁੱਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਵਧਾਈ

Shehnaaz Gill sings 'We Don't Talk Anymore' in Punjabi [Watch Video]

ਸ਼ਹਿਨਾਜ਼ ਗਿੱਲ ਵੀਡੀਓ ਦੀ ਸ਼ੁਰੂਆਤ ‘ਚ ਕਹਿੰਦੀ ਹੈ, ਬਾਰਿਸ਼ ਦੇ ਮੌਸਮ ‘ਚ ਜੇ ਗੀਤ ਗਾਉਣ ਦਾ ਦਿਲ ਕਰ ਰਿਹਾ ਹੈ ਤਾਂ ਗਾ ਲੈਣਾ ਚਾਹੀਦਾ ਹੈ..ਕਿਉਂਕ ਕੌਣ ਜੱਜ ਕਰ ਰਿਹਾ ਹੈ..ਇਸ ਤੋਂ ਬਾਅਦ ਉਹ ਗਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਵੀਡੀਓ ‘ਚ ਉਹ ‘ਕੌਣ ਤੁਝੇ ਯੂ ਪਿਆਰ ਕਰੇਗਾ ਜੈਸੇ ਮੈਂ ਕਰਤੀ ਹੋਂ’ ਗੁਣਗੁਣਾਉਂਦੀ ਹੋਈ ਨਜ਼ਰ ਆ ਰਹੀ ਹੈ।

Image Source: Instagram

ਸ਼ਹਿਨਾਜ਼ ਨੂੰ ਇਸ ਤਰ੍ਹਾਂ ਗਾਉਂਦੇ ਹੋਏ ਦੇਖ ਕੇ ਪ੍ਰਸ਼ੰਸਕਾਂ ਨੂੰ ਇਵੇਂ ਲੱਗ ਰਿਹਾ ਹੈ ਕਿ ਉਹ ਆਪਣੇ ਖ਼ਾਸ ਦੋਸਤ ਸ਼ਿਧਾਰਥ ਸ਼ੁਕਲਾ ਨੂੰ ਯਾਦ ਕਰ ਰਹੀ ਹੋਵੇ। ਗਾਉਂਦੇ-ਗਾਉਂਦੇ ਉਹ ਆਪਣੇ ਹੱਥ ਦੇ ਨਾਲ ਆਸਮਾਨ ਵੱਲ ਇਸ਼ਾਰਾ ਵੀ ਕਰਦੀ ਦਿਖਾਈ ਦਿੰਦੀ ਹੈ। ਪ੍ਰਸ਼ੰਸਕ ਇਸ ਵੀਡੀਓ ਉੱਤੇ ਕਮੈਂਟ ਕਰਕੇ ਪਿਆਰ ਲੁਟਾ ਰਹੇ ਹਨ। ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਆ ਚੁੱਕੇ ਹਨ।

shehnaaz Gill viral video

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਲਮਾਨ ਖ਼ਾਨ ਦੇ ਨਾਲ ਭਾਈਜਾਨ ਫ਼ਿਲਮ ‘ਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ਦੀ ਸ਼ੂਟਿੰਗ ਕਾਫੀ ਹੱਦ ਤੱਕ ਕਰ ਚੁੱਕੀ ਹੈ। ਸ਼ਹਿਨਾਜ਼ ਜੋ ਕਿ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ।  ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੀ ਚੰਗੀ ਫੈਨ ਫਾਲਵਿੰਗ ਹੈ। ਬਿੱਗ ਬੌਸ ਤੋਂ ਬਾਅਦ ਸ਼ਹਿਨਾਜ਼ ਦੀ ਫੈਨ ਫਾਲਵਿੰਗ 'ਚ ਦੁਗਣਾ ਵਧਾ ਹੋਇਆ ਸੀ। ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓ 'ਚ ਵੀ ਅਦਾਕਾਰੀ ਕਰ ਚੁੱਕੀ ਹੈ।

You may also like