ਗੁਰੂ ਰੰਧਾਵਾ ਦੇ ਨਾਲ ਵੀਡੀਓ ਬਣਾ ਕੇ ਬੁਰੀ ਫਸੀ ਸ਼ਹਿਨਾਜ਼ ਗਿੱਲ, ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ

written by Shaminder | November 19, 2022 05:37pm

ਪੰਜਾਬੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ(Shehnaaz Gill)  ਦਾ ਗੁਰੂ ਰੰਧਾਵਾ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ (Guru Randhawa) ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ ।

shehnaaz Gill

ਹੋਰ ਪੜ੍ਹੋ : ਕੁਸ਼ਤੀ ਦੇ ਮਾਸਟਰ ਦਾਰਾ ਸਿੰਘ ਰੰਧਾਵਾ ਨੂੰ ਇਸ ਰੋਲ ਦੇ ਨਾਲ ਮਿਲੀ ਸੀ ਪਛਾਣ, ਜਨਮ ਦਿਨ ‘ਤੇ ਜਾਣੋ ਖ਼ਾਸ ਗੱਲਾਂ

ਪਰ ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ ਨੂੰ ਲੈ ਕੇ ਉਹ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਅਤੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਲੋਕਾਂ ਨੇ ਕਈ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨ । ਇੱਕ ਨੇ ਲਿਖਿਆ ਕਿ ‘ਏਨੀਂ ਜਲਦੀ ਭੁੱਲ ਗਈ ਸਿਧਾਰਥ ਸ਼ੁਕਲਾ ਨੂੰ’ ਇਕ ਹੋਰ ਨੇ ਕਿਹਾ ਕਿ ‘ਸ਼ਹਿਨਾਜ਼ ਗਿੱਲ ਨੂੰ ਇਸ ਤਰ੍ਹਾਂ ਖੁਸ਼ ਵੇਖ ਬਹੁਤ ਖੁਸ਼ੀ ਹੋਈ’ ।

Diwali 2022: Shehnaaz Gill greets her fans on Diwali, shares ethnic vibes Image Source: Instagram

ਹੋਰ ਪੜ੍ਹੋ : ਬਰਫ਼ ਦੀ ਚਾਦਰ ਨਾਲ ਢਕਿਆ ਸ੍ਰੀ ਹੇਮਕੁੰਟ ਸਾਹਿਬ, ਵੇਖੋ ਮਨਮੋਹਕ ਤਸਵੀਰਾਂ

ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਬਿੱਗ ਬੌਸ ‘ਚ ਬਣੀ ਸੀ ਅਤੇ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਪਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਗਈ ਸੀ । ਪਰ ਹੁਣ ਉਹ ਹੌਲੀ ਹੌਲੀ ਇਸ ਦੁੱਖ ਤੋਂ ਨਿਕਲ ਰਹੀ ਹੈ ਅਤੇ ਜ਼ਿੰਦਗੀ ‘ਚ ਅੱਗੇ ਵਧ ਗਈ ਹੈ ।

 

View this post on Instagram

 

A post shared by Guru Randhawa (@gururandhawa)

You may also like