ਰਾਜਕੁਮਾਰੀ ਬਣ ਕੇ ਆਈ ਸ਼ਹਿਨਾਜ਼ ਗਿੱਲ, ਸਵੇਰੇ-ਸਵੇਰੇ ਇਹ ਵੀਡੀਓ ਪੋਸਟ ਕਰਕੇ ਮਚਾ ਦਿੱਤੀ ਧਮਾਲ

written by Lajwinder kaur | September 23, 2022

Shehnaaz Gill New Video : ਅਜਿਹਾ ਕੋਈ ਦਿਨ ਨਹੀਂ ਜਦੋਂ ਸ਼ਹਿਨਾਜ਼ ਗਿੱਲ ਚਰਚਾ ਵਿੱਚ ਨਾ ਹੋਵੇ। ਭਾਵੇਂ ਉਹ ਕਿਸੇ ਜਨਤਕ ਸਥਾਨ 'ਤੇ ਦਿਖਾਈ ਦਿੰਦੀ ਹੈ ਜਾਂ ਆਪਣੀ ਕੋਈ ਫੋਟੋ ਸਾਂਝੀ ਕਰਦੀ ਹੈ, ਉਹ ਤੁਰੰਤ ਹੀ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦੀ ਹੈ। ਸ਼ਹਿਨਾਜ਼ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਟ੍ਰੋਲਰਾਂ ਨੂੰ ਅਸਿੱਧੇ ਰੂਪ 'ਚ ਕਰਾਰਾ ਜਵਾਬ ਦਿੰਦੀ ਨਜ਼ਰ ਆਈ ਸੀ । ਉਨ੍ਹਾਂ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ ਪਰ ਹੁਣ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣਾ ਇੱਕ ਹੋਰ ਨਵਾਂ ਵੀਡੀਓ ਪੋਸਟ ਕੀਤਾ ਹੈ ਜਿਸ ਨੇ ਹੰਗਾਮਾ ਮਚਾ ਦਿੱਤਾ ਹੈ। ਸ਼ਹਿਨਾਜ਼ ਦਾ ਇਹ ਰਾਜਕੁਮਾਰੀ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

shehnaaz gill pic Image Source: Instagram

ਸ਼ਹਿਨਾਜ਼ ਗਿੱਲ ਬੇਬੀ ਪਿੰਕ ਕਲਰ ਦੀ ਸੀਕਵੈਂਸ ਡਰੈੱਸ ਪਹਿਨ ਕੇ ਬਹੁਤ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਇੱਕ ਵਾਰ ਫਿਰ ਉਸਦੇ ਹੇਅਰ ਸਟਾਈਲ, ਉਸਦੇ ਸਟਾਈਲ, ਉਸਦੇ ਲੁੱਕ ਦੇ ਕਾਇਲ ਹੋ ਗਏ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੀ ਸਵੇਰ ਕਿਵੇਂ ਜਾ ਰਹੀ ਹੈ?' ਇਸ ਵੀਡੀਓ ਨੂੰ ਪੋਸਟ ਕਰਦੇ ਹੀ ਉਹ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਉਨ੍ਹਾਂ ਦੀ ਇਸ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ।

Image Source: Instagram

ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਟਰੋਲਰਾਂ ਨੂੰ ਕੂਲ ਅੰਦਾਜ਼ 'ਚ ਕਰਾਰਾ ਜਵਾਬ ਦਿੰਦੀ ਨਜ਼ਰ ਆ ਰਹੀ ਸੀ। ਇਸ 'ਚ ਉਹ ਰੈਪ ਵਾਲੇ ਅੰਦਾਜ਼ 'ਚ ਬੋਲਦੀ ਨਜ਼ਰ ਆਈ ਸੀ।

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਦੁਬਈ 'ਚ ਹੈ। ਉਹ ਉੱਥੇ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਸ ਨੇ ਰਾਤ ਨੂੰ ਉੱਥੇ ਯਾਟ 'ਤੇ ਸਵਾਰੀ ਦਾ ਆਨੰਦ ਵੀ ਲਿਆ ਅਤੇ ਦੁਬਈ ਦੀ ਖੂਬਸੂਰਤੀ ਨੂੰ ਦੇਖਿਆ। ਉਨ੍ਹਾਂ ਨੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ।

Image Source: Instagram

ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਉਸ ਕੋਲ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਹੈ। ਇਸ ਤੋਂ ਇਲਾਵਾ ਉਹ ਸਾਜਿਦ ਖ਼ਾਨ ਦੀ ਫਿਲਮ '100 ਫੀਸਦੀ' 'ਚ ਜਾਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਅਤੇ ਨੋਰਾ ਫਤੇਹੀ ਨਾਲ ਨਜ਼ਰ ਆਵੇਗੀ। ਸ਼ਹਿਨਾਜ਼ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਕੋਲ ਹੋਰ ਵੀ ਕਈ ਪ੍ਰੋਜੈਕਟ ਹਨ।

 

 

View this post on Instagram

 

A post shared by Shehnaaz Gill (@shehnaazgill)

You may also like