ਦੁਲਹਨ ਦੇ ਲਿਬਾਸ 'ਚ ਸਜੀ ਹੋਈ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

written by Pushp Raj | June 20, 2022

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਦੁਲਹਨ ਦੇ ਲਿਬਾਸ 'ਚ ਸਜੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਸ ਨੇ ਆਪਣੀਆਂ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, "Debut walk done right! Walked for the super talented designer @samantchauhan at the @timesfashionweek Thank you people of Ahmedabad for making us extra special for me! Your hospitality and love is immeasurable. #ShowStopper #ShehnaazGill "

ਦਰਅਸਲ ਇਹ ਤਸਵੀਰਾਂ ਅਹਿਮਦਾਬਾਦ ਗੁਜਰਾਤ ਦੀਆਂ ਹਨ। ਜਿਥੇ ਸ਼ਹਿਨਾਜ ਗਿੱਲ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਅਦਾਕਾਰਾ-ਗਾਇਕਾ ਵਜੋਂ ਆਪਣਾ ਰੈਂਪ ਡੈਬਿਊ ਕੀਤਾ। ਸ਼ਹਿਨਾਜ਼ ਗਿੱਲ ਨੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ 'ਸੋਹਣੇ ਲਗਦੇ' 'ਤੇ ਡਾਂਸ ਕਰਕੇ ਵੀ ਵਾਹ-ਵਾਹ ਖੱਟੀ।
ਸ਼ਹਿਨਾਜ਼ ਗਿੱਲ, ਜੋ ਬਿੱਗ ਬੌਸ 13 ਤੋਂ ਬਾਅਦ ਆਪਣੀ ਪ੍ਰਸਿੱਧੀ 'ਤੇ ਪਹੁੰਚ ਗਈ ਸੀ, ਉਸ ਨੇ ਰੈਂਪ ਵਾਕ ਦੌਰਾਨ ਬੈਕਗ੍ਰਾਉਂਡ ਵਿੱਚ ਚੱਲ ਰਹੇ ਸਿੱਧੂ ਮੂਸੇ ਵਾਲਾ ਦੇ ਗੀਤ 'ਸੋਹਣੇ ਲਗਦੇ' ਨਾਲ ਇੱਕ ਸ਼ਰਮੀਲੀ ਦੁਲਹਨ ਦੇ ਰੂਪ ਵਿੱਚ ਰੈਂਪ ਵਾਕ ਕੀਤਾ। ਉਸ ਨੇ ਆਪਣਾ ਦੁਪੱਟਾ ਇੱਕ ਹੱਥ ਨਾਲ ਫੜਿਆ ਅਤੇ ਬਾਅਦ ਵਿੱਚ ਜਦੋਂ ਉਸ ਨੇ ਆਪਣੀ ਵਾਕ ਖ਼ਤਮ ਕੀਤੀ ਤਾਂ ਉਸ ਨੇ ਅਚਾਨਕ ਡਾਂਸ ਕੀਤਾ ਜਿਸ ਨਾਲ ਫੈਸ਼ਨ ਸ਼ੋਅ ਦੇਖਣ ਪਹੁੰਚੇ ਲੋਕ ਬੇਹੱਦ ਖੁਸ਼ ਹੋ ਗਏ।

ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਸ਼ਹਿਨਾਜ਼ ਨੂੰ ਇੱਕ ਦੁਲਹਨ ਵਾਂਗ ਲਾਲ ਜੋੜੇ ਵਿੱਚ ਸਜੀ ਹੋਈ ਵੇਖੋਗੇ। ਸ਼ਹਿਨਾਜ਼ ਨੇ ਇਸ ਰੈਂਪ ਵਾਕ ਦੇ ਦੌਰਾਨ ਫੈਸ਼ਨ ਡਿਜ਼ਾਇਨਰ ਸਾਮੰਥ ਚੌਹਾਨ ਵੱਲੋਂ ਡਿਜ਼ਾਈਨ ਕੀਤਾ ਲਹਿੰਗ ਪਾਇਆ ਹੋਇਆ ਸੀ। ਆਪਣੀ ਰੈਂਪ ਵਾਕ ਦੇ ਦੌਰਾਨ ਸ਼ਹਿਨਾਜ਼ ਬਹੁਤ ਹੀ ਕਾਨਫੀਡੈਂਟ ਨਜ਼ਰ ਆਈ।

 

ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸੀਵਰਾਂ 'ਤੇ ਫੈਨਜ਼ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਫੈਨਜ਼ ਨੂੰ ਸ਼ਹਿਨਾਜ਼ ਦੀਆਂ ਤਸਵੀਰਾਂ, ਉਸ ਦੀ ਰੈਂਪ ਵਾਕ ਅਤੇ ਉਸ ਦਾ ਡਾਂਸ ਬਹੁਤ ਪਸੰਦ ਆਇਆ। ਇੱਕ ਯੂਜ਼ਰ ਨੇ ਉਸ ਦੀ ਪੋਸਟ 'ਤੇ ਕਮੈਂਟ ਵਿੱਚ ਲਿਖਿਆ, " ਵਾਹ ਸ਼ਹਿਨਾਜ਼ ਜੀ! ਇੱਕ ਤਾਂ ਸਿੱਧੂ ਮੂਸੇਵਾਲੇ ਦਾ ਗੀਤ ਅਤੇ ਤੁਹਾਡਾਂ ਡਾਂਸ ਦੋਵੋਂ ਹੀ ਬਹੁਤ ਖੂਬਸੂਰਤ ਹਨ"

Image Source: Instagram

ਹੋਰ ਪੜ੍ਹੋ: ਜਸਬੀਰ ਜੱਸੀ ਨੇ ਸਿੱਧੂ ਮੂਸੇਵਾਲਾ ਦੇ ਫੈਨਜ਼ ਤੋਂ ਮੰਗੀ ਮੁਆਫੀ, ਕਿਹਾ 'ਸਿੱਧੂ 'ਤੇ ਨਹੀਂ ਸਾਧਿਆ ਸੀ ਨਿਸ਼ਾਨਾ'

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਇੱਕ ਮਸ਼ਹੂਰ ਪੰਜਾਬੀ ਤੇ ਟੀਵੀ ਸੈਲੀਬ੍ਰੀਟੀ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫਾਲੋਅਰਸ ਹਨ। ਸ਼ਹਿਨਾਜ਼ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਉਹ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਜਾਂਦੀ ਹੈ।

 

View this post on Instagram

 

A post shared by Shehnaaz Gill (@shehnaazgill)

You may also like